ਪੰਜਾਬ

punjab

ETV Bharat / state

ਟਾਵਰ ’ਤੇ ਚੜ੍ਹੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ

ਪਠਾਨਕੋਟ ਦੇ ਸ਼ਾਹਪੁਰ ਚੌਕ ਦੇ ਨੇੜੇ ਮੋਬਾਇਲ ਟਾਵਰ ’ਤੇ ਕੁਝ ਵਿਅਕਤੀ ਚੜ ਗਏ। ਟਾਵਰ ’ਤੇ ਚੜੇ ਵਿਅਕਤੀ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਜੋ ਵਾਅਦਾ ਉਨ੍ਹਾਂ ਵੱਲੋਂ ਨੌਕਰੀ ਦੇਣ ਦੇ ਲਈ ਕੀਤਾ ਗਿਆ ਸੀ ਉਸਨੂੰ ਪੂਰਾ ਕੀਤਾ ਜਾਵੇ।

ਟਾਵਰ ’ਤੇ ਚੜ੍ਹੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ
ਟਾਵਰ ’ਤੇ ਚੜ੍ਹੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ

By

Published : May 10, 2022, 1:09 PM IST

ਪਠਾਨਕੋਟ:ਆਪਣੀਆਂ ਮੰਗਾਂ ਨੂੰ ਲੈ ਕੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਟਾਵਰ ’ਤੇ ਚੜ੍ਹ ਗਏ। ਦੱਸ ਦਈਏ ਕਿ ਸਰਕਾਰ ਖਿਲਾਫ ਪ੍ਰਦਰਸ਼ਨਕਰਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਪਠਾਨਕੋਟ ਦੇ ਸ਼ਾਹਪੁਰ ਚੌਕ ਦੇ ਨੇੜੇ ਮੋਬਾਇਲ ਟਾਵਰ ’ਤੇ ਚੜ ਕੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਜੋ ਵਾਅਦਾ ਉਨ੍ਹਾਂ ਵੱਲੋਂ ਨੌਕਰੀ ਦੇਣ ਦੇ ਲਈ ਕੀਤਾ ਗਿਆ ਸੀ ਉਸਨੂੰ ਪੂਰਾ ਕੀਤਾ ਜਾਵੇ।

ਮਿਲੀ ਜਾਣਕਾਰੀ ਮੁਤਾਬਿਕ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੈਰਾਜ ਪ੍ਰਾਜੈਕਟ ਦੇ ਵਿਚ ਆਪਣੀਆਂ ਆਈਆਂ ਜ਼ਮੀਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਜਿਸ ਦੇ ਵਿਚ ਉਸ ਸਮੇਂ ਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਡੈਮ ਪ੍ਰਾਜੈਕਟ ਦੇ ਵਿਚ ਆਏਗੀ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਅਜੇ ਤੱਕ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਹਨ।

ਟਾਵਰ ’ਤੇ ਚੜ੍ਹੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ

ਆਪਣੀਆਂ ਹੱਕੀ ਮੰਗਾਂ ਦੇ ਲਈ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਜਿਸ ਦੇ ਤਹਿਤ ਇਨ੍ਹਾਂ ਵਿਚੋਂ ਦੋ ਲੋਕ ਜੋ ਕਿ ਬਜ਼ੁਰਗ ਹੋ ਚੁੱਕੇ ਹਨ ਅਤੇ ਹੁਣ ਆਪਣੀ ਗਈ ਹੋਈ ਜ਼ਮੀਨ ਦੇ ਚਲਦੇ ਜੋ ਵਾਅਦਾ ਉਸ ਸਮੇਂ ਦੀ ਸਰਕਾਰਾਂ ਵੱਲੋਂ ਕੀਤਾ ਗਿਆ ਸੀ ਉਹ ਪੂਰਾ ਕਰਨ ਦੇ ਲਈ ਜੱਦੋ ਜਹਿਦ ਕਰ ਰਹੇ ਹਨ। ਦੱਸ ਦਈਏ ਕਿ ਹੁਣ ਬੇਰਾਜ ਪ੍ਰਾਜੈਕਟ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਪਰ ਇਨ੍ਹਾਂ ਲੋਕਾਂ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਹੈ।

ਇਹ ਵੀ ਪੜੋ:'ਜ਼ਮੀਨਾਂ ਬਦਲੇ ਲੈ ਲਏ ਜਾਣ ਪੈਸੇ, ਪਰ ਘਰ ਨਾ ਉਜਾੜਿਆ ਜਾਵੇ'

ABOUT THE AUTHOR

...view details