ਪੰਜਾਬ

punjab

ETV Bharat / state

ਜਣੇਪੇ ਦੌਰਾਨ ਮਹਿਲਾ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਸਨਮਾਨਤ

ਜਣੇਪੇ ਦੌਰਾਨ ਔਰਤ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੋਗਾ ਜ਼ਿਲ੍ਹੇ ਦੇ ਐਸਐਸਪੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਪੁਲਿਸ
ਪੰਜਾਬ ਪੁਲਿਸ

By

Published : Apr 5, 2020, 8:45 PM IST

ਮੋਗਾ: ਪੰਜਾਬ ਵਿੱਚ ਲੱਗੇ ਕਰਫ਼ਿਊ ਦੌਰਾਨ ਜਣੇਪੀ ਦੀ ਪੀੜਾ ਝੱਲ ਰਹੀ ਔਰਤ ਦੀ ਮਦਦ ਕਰਨ ਵਾਲੇ ਮੋਗਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਇਸ ਦੌਰਾਨ ਮੋਗਾ ਦੇ ਐਸਐਸਪੀ ਨੇ ਉਨ੍ਹਾਂ ਅਧਿਕਾਰੀਆਂ ਨੂੰ ਖ਼ਾਸ ਪੁਰਸਕਾਰ ਨਾਲ ਸਨਾਮਨਤ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਸਾਰੇ ਜਾਣੂ ਹੋ ਹੀ ਚੁੱਕੇ ਹਨ ਕਿ ਲੰਘੇ ਦਿਨੀਂ ਏਐੱਸਆਈ ਬਿੱਕਰ ਸਿੰਘ ਤੇ ਕਾਂਸਟੇਬਲ ਸੁਖਜਿੰਦਰ ਸਿੰਘ ਨੇ ਧਰਮਕੋਟ ਦੀ ਇੱਕ ਮਹਿਲਾ ਨੂੰ ਜਣੇਪੇ ਵਿੱਚ ਦਰਦ ਝੱਲਦਿਆਂ ਵੇਖਿਆ ਤਾਂ ਉਨ੍ਹਾਂ ਨੇ ਫੌਰੀ ਤੌਰ ਤੇ ਗੁਆਂਢ ਦੀਆਂ ਔਰਤਾਂ ਨੂੰ ਬੁਲਾ ਕੇ ਉਸ ਦੀ ਮਦਦ ਕੀਤੀ। ਇਸ ਦੌਰਾਨ ਉਸ ਮਹਿਲਾ ਨੇ ਇੱਕ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ।

ਪੰਜਾਬ ਪੁਲਿਸ ਦੇ ਇਸ ਇਨਸਾਨੀਅਤ ਭਰੇ ਵਤੀਰੇ ਨੂੰ ਵੇਖ ਕੇ ਉਨ੍ਹਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਸਥਾਨਕ ਲੋਕ ਉਨ੍ਹਾਂ ਦੀਆਂ ਤਾਰੀਫ਼ਾ ਦੇ ਪੁਲ ਬੰਨ੍ਹ ਰਹੇ ਹਨ। ਇਸ ਦੌਰਾਨ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।

ਇੱਥੇ ਇੱਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਔਰਤ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਤਿੰਨ ਹਸਪਤਾਲਾਂ ਤੱਕ ਪਹੁੰਚ ਕੀਤੀ ਸੀ ਪਰ ਕਿਸੇ ਨੇ ਵੀ ਆਪਣੇ ਬੂਹੇ ਨਹੀ ਖੋਲ੍ਹੇ ਤਦ ਇਹ ਪੁਲਿਸ ਵਾਲੇ ਉੱਥੇ ਗਸ਼ਤ ਤੇ ਮੌਜੂਦ ਸੀ ਜੋ ਕਿ ਇਸ ਪਰਿਵਾਰ ਲਈ ਮਸੀਹਾ ਬਣ ਕੇ ਆਏ।

ABOUT THE AUTHOR

...view details