ਪੰਜਾਬ

punjab

ਸੁੱਕੀਆ ਰੋਟੀਆ ਖਾ ਕੇ ਵੀ ਬਣਾਏ ਜਾਂ ਸਕਦੇ ਨੇ ਸਰੀਰ...

By

Published : Nov 8, 2021, 3:16 PM IST

ਮਾਨਸਾ ਦੀ ਤਹਿਸੀਲ ਬੁਢਲਾਡਾ (Budhlada) ਤੋਂ ਸਾਹਮਣੇ ਆਇਆ ਹੈ। ਜਿੱਥੇ ਕਬਾੜ ਦਾ ਕੰਮ ਕਰਨ ਵਾਲੇ ਰਵੀ ਨਾਮ ਦੇ ਨੌਜਵਾਨ (Young) ਨੇ ਆਪਣੀ ਸਖ਼ਤ ਮਿਹਤਨ ਦੇ ਨਾਲ ਗਰੀਬੀ ਦੇ ਬਾਵਜ਼ੂਦ ਵੀ ਚੰਗੇ ਸਰੀਰ ਕਮਾਇਆ ਹੈ ਅਤੇ ਇਹ ਨੌਜਵਾਨ (Young) ਹੋਰ ਨੌਜਵਾਨਾਂ ਲਈ ਵੀ ਮਿਸਾਲ ਬਣ ਰਿਹਾ ਹੈ।

ਸੁੱਕੀਆ ਰੋਟੀਆ ਖਾ ਕੇ ਵੀ ਬਣਾਏ ਜਾਂ ਸਕਦੇ ਨੇ ਸਰੀਰ...
ਸੁੱਕੀਆ ਰੋਟੀਆ ਖਾ ਕੇ ਵੀ ਬਣਾਏ ਜਾਂ ਸਕਦੇ ਨੇ ਸਰੀਰ...

ਮਾਨਸਾ: ਇੱਕ ਪਾਸੇ ਜਿੱਥੇ ਰੋਜ਼ਾਨਾ ਪੰਜਾਬ ਦੇ ਨੌਜਵਾਨ (Young) ਨਸ਼ੇ (Drugs) ਦੀ ਦਲਦਲ ਵਿੱਚ ਫਸ ਕੇ ਆਪਣੀਆਂ ਜਾਨਾਂ ਗਵਾਹ ਰਹੇ ਹਨ। ਉੱਥੇ ਹੀ ਅੱਜ ਵੀ ਅਜਿਹੇ ਨੌਜਵਾਨ (Young) ਪੰਜਾਬ ਦੀ ਧਰਤੀ ‘ਤੇ ਹਨ ਜੋ ਆਪਣੀ ਸਖ਼ਤ ਮਿਹਨਤ ਦੇ ਨਾਲ ਆਪਣੇ ਸਰੀਰ ਨੂੰ ਸਾਬੀ ਬੈਠੇ ਹਨ। ਅਜਿਹਾ ਹੀ ਇੱਕ ਨੌਜਵਾਨ (Young) ਮਾਨਸਾ ਦੀ ਤਹਿਸੀਲ ਬੁਢਲਾਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਬਾੜ ਦਾ ਕੰਮ ਕਰਨ ਵਾਲੇ ਰਵੀ ਨਾਮ ਦੇ ਨੌਜਵਾਨ (Young) ਨੇ ਆਪਣੀ ਸਖ਼ਤ ਮਿਹਤਨ ਦੇ ਨਾਲ ਗਰੀਬੀ ਦੇ ਬਾਵਜ਼ੂਦ ਵੀ ਚੰਗੇ ਸਰੀਰ ਕਮਾਇਆ ਹੈ ਅਤੇ ਇਹ ਨੌਜਵਾਨ ਹੋਰ ਨੌਜਵਾਨਾਂ ਲਈ ਵੀ ਮਿਸਾਲ ਬਣ ਰਿਹਾ ਹੈ।

ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਰਵੀ ਨੇ ਕਿਹਾ ਕਿ ਉਹ ਬਹੁਤ ਛੋਟੀ ਉਮਰ ਤੋਂ ਹੀ ਦੇਸ਼ੀ ਜਿੰਮ ਲਗਾ ਰਿਹਾ ਹੈ। ਰਵੀ ਕਿਸੇ ਜਿੰਮ (Gym) ਵਿੱਚ ਨਹੀਂ ਜਾਦਾ ਬਲਕਿ ਆਪਣੇ ਹੀ ਘਰ ਦੇਸ਼ੀ ਢੰਗ ਨਾਲ ਤਿਆਰ ਕੀਤੇ ਜਿੰਮ (Gym) ਦੇ ਸਮਾਨ ਨਾਲ ਹੀ ਰੋਜ਼ਾਨਾ ਜਿੰਮ ਮਾਰਦਾ ਹੈ।

ਉਨ੍ਹਾਂ ਦੱਸਿਆ ਕਿ ਉਸ ਨੇ ਸਰੀਰ ਬਣਾਉਣ ਦੇ ਲਈ ਕੋਈ ਖ਼ਾਸ ਖੁਰਾਕ ਨਹੀਂ ਲਈ, ਬਲਕਿ ਸੁੱਕੀਆ ਰੋਟੀਆ ਨਾਲ ਹੀ ਜਿੰਮ ਮਾਰੀ ਹੈ। ਉਸ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ। ਅਤੇ ਉਸ ਕੋਲ ਆਪਣਾ ਘਰ ਤੱਕ ਨਹੀਂ ਹੈ।

ਇਸ ਮੌਕੇ ਰਵੀ ਨੇ ਨਸ਼ੇ (Drugs) ਦੀ ਦਲਦਲ ਵਿੱਚ ਫਸ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਨਸ਼ਾ (Drugs) ਪਦਾਰਥਾ ਨੂੰ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ, ਤਾਂ ਜੋ ਪੰਜਾਬ ਦੀ ਦਿਨੋ-ਦਿਨ ਡੁੱਬ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।

ਉਧਰ ਰਵੀ ਦੀ ਪਤਨੀ ਪੂਜਾ ਨੇ ਕਿਹਾ ਕਿ ਉਹ ਜਿੰਮ ਤੋਂ ਬਾਅਦ ਜਾ ਪਹਿਲਾਂ ਰੋਟੀ ਤੋਂ ਇਲਾਵਾ ਕੋਈ ਫੱਲ ਜਾ ਚਿੰਕਨ ਆਦੀ ਨਹੀਂ ਖਾਦੇ। ਉਨ੍ਹਾਂ ਕਿਹਾ ਕਿ ਘਰ ਵਿੱਚ ਗਰੀਬੀ ਹੋਣ ਦੇ ਬਾਵਜ਼ੂਦ ਵੀ ਰਵੀ ਨੇ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਿਆ ਹੈ।

ਇਹ ਵੀ ਪੜ੍ਹੋ:ਕਾਰਗਿਲ ਸ਼ਹੀਦ ਦੇ ਪਰਿਵਾਰ ਨੇ ਪੰਚਾਇਤ ਤੇ ਸਰਕਾਰ ‘ਤੇ ਚੁੱਕੇ ਸਵਾਲ


ABOUT THE AUTHOR

...view details