ਮਾਨਸਾ: ਬੁਢਲਾਡਾ 'ਚ ਰਾਜਿੰਦਰ ਕੰਪਨੀ ਨੈਸ਼ਨਲ ਹਾਈਵੇਅ 148ਬੀ. ਜਿਸ ਨੇ ਵੱਖ-ਵੱਖ ਥਾਵਾਂ 'ਤੇ ਖੇਤਾਂ 'ਚ 30 ਫੁੱਟ ਡੂੰਘੇ ਟੋਏ ਪੁੱਟ ਕੇ ਉਸ 'ਚੋਂ ਰੇਤ ਕੱਢੀ ਅਤੇ ਇਸ ਰੇਤ ਦੀ ਵਰਤੋਂ ਨੈਸ਼ਨਲ ਹਾਈਵੇ 'ਤੇ ਬਣ ਰਹੇ ਵੱਡੇ ਫਲਾਈਓਵਰਾਂ 'ਚ ਕੀਤੀ ਜਾ ਰਹੀ ਹੈ ਜਿਸ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।
ਇਹ ਵੀ ਪੜੋ:ਪੰਜਾਬ ਸਮੇਤ ਉੱਤਰ ਭਾਰਤ ’ਚ ਅੱਜ ਵੀ ਲਗਾਤਾਰ ਪਵੇਗਾ ਮੀਂਹ, ਜਾਣੋ ਮੌਸਮ ਕਦੋਂ ਹੋਵੇਗਾ ਸਾਫ਼
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਿਆਸੀ ਸਰਪ੍ਰਸਤੀ ਕਾਰਨ ਕੰਪਨੀ ਦੇ ਮੁਲਾਜ਼ਮ ਰਾਤ ਸਮੇਂ ਲਗਾਤਾਰ ਮਾਈਨਿੰਗ ਕਰ ਰਹੇ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਤਾਂ ਪੁਲਿਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੌਕੇ ਉੱਤੇ ਪਹੁੰਚ ਕੇ ਪੁਲਿਸ ਵਲੋਂ ਮਾਈਨਿੰਗ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ।
ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ 2 ਲੋਕਾਂ ਦੇ ਖਿਲਾਫ ਮਾਮਲਾ ਨੰਬਰ-5 ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ, ਪਰ ਇਸ ਮਾਮਲੇ 'ਤੇ ਕੋਈ ਵੀ ਪੁਲਿਸ ਅਧਿਕਾਰੀ ਅਤੇ ਅਧਿਕਾਰੀ ਕੈਮਰੇ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ। ਇਸ ਤੋਂ ਲੱਗਦਾ ਹੈ ਕਿ ਪ੍ਰਸ਼ਾਸਨ ਦਬਾਅ ਹੇਠ ਮਾਈਨਿੰਗ ਦਾ ਕੇਸ ਬੰਦ ਕਰਨਾ ਚਾਹੁੰਦਾ ਹੈ।
ਮਾਨਸਾ 'ਚ 30 ਫੁੱਟ ਡੂੰਘੇ ਟੋਏ ਪੁੱਟ ਕੇ ਹੋ ਰਹੀ ਨਾਜਾਇਜ਼ ਮਾਈਨਿੰਗ ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਨੀਵਾਰ ਨੂੰ ਅਕਾਲੀ ਦਲ ਨੇਤਾ ਬਿਕਰਮ ਮਜੀਠੀਆਂ ਨੇ ਵੀ ਸੀਐਮ ਚੰਨੀ ਅਤੇ ਭੁਪਿੰਦਰ ਹਨੀ ਦੀ ਮਿਲੀਭੂਗਤ ਨਾਲ ਨਾਜਾਇਜ਼ ਮਾਈਨਿੰਗ ਕਰਵਾਉਣ ਦੇ ਦੋਸ਼ ਲਾਉਂਦਿਆਂ ਵੱਡੇ ਦਾਅਵੇ ਵੀ ਕੀਤੇ ਗਏ ਸਨ। ਸੋ ਕਾਂਗਰਸ ਲਈ ਹੁਣ ਮਾਈਨਿੰਗ ਮੁੱਦਾ ਬੇਹਦ ਗੰਭੀਰ ਬਣ ਚੁੱਕਾ ਹੈ, ਉਹ ਵੀ ਉਸ ਵੇਲ੍ਹੇ ਜਦੋ ਚੋਣਾਂ ਹੋਮ ਨੂੰ ਮਹਿਜ਼ ਕੁਝ ਸਮਾਂ ਬਾਕੀ ਰਹਿ ਗਿਆ ਹੈ।