ਪੰਜਾਬ

punjab

By

Published : Jul 22, 2020, 4:18 PM IST

ETV Bharat / state

ਮੀਂਹ ਨੇ ਕਿਸਾਨਾਂ ਤੇ ਗ਼ਰੀਬ ਪਰਿਵਾਰਾਂ ਨੂੰ ਮੰਗਣ ਲਈ ਕੀਤਾ ਮਜਬੂਰ

ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਹੁਣ ਕਿਸਾਨ ਤੇ ਗ਼ਰੀਬ ਪਰੀਵਾਰ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ ਤਾਂ ਜੋਂ ਉਨ੍ਹਾਂ ਦੀਆਂ ਬਰਬਾਦ ਹੋ ਚੁੱਕੀਆਂ ਫ਼ਸਲਾਂ ਅਤੇ ਘਰਾਂ ਦੇ ਹੋ ਚੁੱਕੇ ਨੁਕਸਾਨ ਲਈ ਸਰਕਾਰ ਉਨ੍ਹਾਂ ਦੀ ਮਾਲੀ ਮਦਦ ਕਰੇ।

ਮੀਂਹ ਨੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਮਦਦ ਮੰਗਣ ਲਈ ਕੀਤਾ ਮਜਬੂਰ
ਮੀਂਹ ਨੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਮਦਦ ਮੰਗਣ ਲਈ ਕੀਤਾ ਮਜਬੂਰ

ਮਾਨਸਾ: ਪਿਛਲੇ ਤਿੰਨ ਦਿਨ ਤੋਂ ਪੈ ਰਹੇ ਮੀਂਹ ਕਾਰਨ ਜ਼ਿਲ੍ਹੇ ਦੇ ਪਿੰਡਾਂ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਮੀਂਹ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਤੇ ਗ਼ਰੀਬ ਪਰਿਵਾਰਾਂ ਦੇ ਘਰ ਡਿੱਗ ਰਹੇ ਹਨ। ਪਰ ਮੀਂਹ ਅਜੇ ਵੀ ਲਗਾਤਾਰ ਜਾਰੀ ਹੈ। ਕਿਸਾਨਾਂ ਤੇ ਗਰੀਬਾਂ ਦੇ ਚਿਹਰਿਆਂ 'ਤੇ ਆਪਣੇ ਨੁਕਸਾਨ ਦਾ ਦਰਦ ਸਾਫ਼ ਝਲਕ ਰਿਹਾ ਹੈ।

ਮੀਂਹ ਨੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਮਦਦ ਮੰਗਣ ਲਈ ਕੀਤਾ ਮਜਬੂਰ

ਹੁਣ ਕਿਸਾਨ ਤੇ ਗ਼ਰੀਬ ਪਰੀਵਾਰ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ ਤਾਂ ਜੋਂ ਉਨ੍ਹਾਂ ਦੀਆਂ ਬਰਬਾਦ ਹੋ ਚੁੱਕੀਆਂ ਫ਼ਸਲਾਂ ਅਤੇ ਗ਼ਰੀਬ ਪਰਿਵਾਰਾਂ ਦੇ ਘਰਾਂ ਦੇ ਹੋ ਚੁੱਕੇ ਨੁਕਸਾਨ ਲਈ ਸਰਕਾਰ ਉਨ੍ਹਾਂ ਦੀ ਮਾਲੀ ਮਦਦ ਕਰੇ।

ਮੀਂਹ ਨੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਮਦਦ ਮੰਗਣ ਲਈ ਕੀਤਾ ਮਜਬੂਰ

ਕਿਸਾਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਉਸ ਨੇ 10 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਝੋਨੇ ਦੀ ਬਿਜਾਈ ਕੀਤੀ ਸੀ, ਜਿਸ ਨੂੰ ਪਾਣੀ ਨੇ ਬਿਲਕੁਲ ਬਰਬਾਦ ਕਰ ਦਿੱਤਾ ਹੈ। ਉਨ੍ਹਾਂ 2500 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਦੇ ਲਈ ਖਰਚਾ ਕੀਤਾ ਸੀ ਪਰ ਹੁਣ ਉਸ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਕਿਸਾਨ ਨੇ ਕਿਹਾ ਕਿ 10 ਲੱਖ ਰੁਪਏ ਦੀ ਉਸ ਨੇ ਲਿਮਟ ਕਰਵਾਈ ਸੀ ਤਾਂ ਕਿ ਚੰਗੀ ਫ਼ਸਲ ਹੋ ਸਕੇ ਪਰ ਮੀਂਹ ਨੇ ਉਸ ਦੀ ਸਾਰੀ ਫਸਲ ਬਰਬਾਦ ਕਰ ਦਿੱਤੀ ਹੈ।

ਮੀਂਹ ਨੇ ਕਿਸਾਨਾਂ ਤੇ ਗਰੀਬ ਪਰਿਵਾਰਾਂ ਨੂੰ ਮਦਦ ਮੰਗਣ ਲਈ ਕੀਤਾ ਮਜਬੂਰ

ਕਿਸਾਨ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ। ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਉੱਥੇ ਹੀ ਗਰੀਬ ਲੋਕਾਂ ਦੇ ਘਰ ਵੀ ਡਿੱਗ ਰਹੇ ਹਨ। ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਕਿਸਾਨਾਂ ਅਤੇ ਪਰਿਵਾਰਾਂ ਦੀ ਮੱਦਦ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਕਿਸਾਨ ਜਾਂ ਮਜ਼ਦੂਰ ਕੋਈ ਅਜਿਹਾ ਕਦਮ ਨਾ ਚੁੱਕੇ ਜਿਸ ਦਾ ਹਰਜਾਨਾ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣਾ ਪਵੇ।

ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਜ ਵੀ ਸਾਰੇ ਹੀ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਕੁਝ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਗਈ ਸੀ ਤਾਂ ਕਿ ਮੀਂਹ ਦੇ ਪਾਣੀ ਨੂੰ ਕਿਤੇ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਭਾਗਾਂ ਨੂੰ ਸਖ਼ਤ ਹਦਾਇਤ ਦਿੱਤੀਆਂ ਹਨ ਕਿ 24ਵੀਂ ਘੰਟੇ ਨਿਗਰਾਨੀ ਰੱਖਣ ਤਾਂ ਕਿ ਮੀਂਹ ਦੇ ਕਾਰਨ ਕੋਈ ਨੁਕਸਾਨ ਨਾ ਹੋਵੇ।

ABOUT THE AUTHOR

...view details