Harsimrat Kaur Badal Target AAP: ਮਾਨਸਾ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ,ਸੂਬਾ ਸਰਕਾਰ ਤੇ ਕੇਂਦਰ ਉੱਤੇ ਸਾਧਿਆ ਨਿਸ਼ਾਨਾ ਮਾਨਸਾ: ਬਠਿੰਡਾ ਤੋਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੂਬਾ ਸਰਕਾਰ ਖਿਲਾਫ ਇਕ ਵਾਰ ਫਿਰ ਸ਼ਬਦੀ ਹਮਲਾ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਸਰਕਾਰਾਂ ਕਿਸਾਨ ਵਿਰੋਧੀ ਹੈ ਮਜਦੂਰ ਵਿਰੋਧੀ ਸਰਕਾਰ ਹੈ। ਦੋਹਾਂ ਨੇ ਹੀ ਲੋਕ ਮਾਰੂ ਨੀਤੀਆਂ ਆਪਣੀਆਂ ਹਨ ਤੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਚਾਰੋਂ ਪਾਸੇ ਗਰੀਬ ਮਾਰੂ ਨੀਤੀ ਅਪਣਾਈ ਜਾ ਰਹੀ ਹੈ। ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਕਿਸਾਨਾਂ ਦੀ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਕਿਸਾਨਾਂ ਨੂੰ ਹੱਥ ਪੱਲਾ ਕੁਝ ਫੜਾਉਣ ਦੀ ਬਜਾਏ ਮਹਿਜ਼ ਲਾਰੇ ਹੀ ਲਾਏ ਹਨ।
ਕਿਸਾਨਾਂ ਦੀ ਨਹੀਂ ਲਈ ਸਾਰ: ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਰੇਡ ਕੀਤੀ ਗਈ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਬੇਮੌਸਮੀ ਬਾਰਸ਼ ਦੇ ਕਾਰਨ ਸਰਕਾਰ ਨੇ ਮੁਆਵਜ਼ਾ ਦੇਣ ਦੀ ਗੱਲ ਕੀਤੀ। ਪਰ ਹੁਣ ਮਜ਼ਦੂਰ ਬੇਰੁਜ਼ਗਾਰ ਕਰ ਦਿੱਤੇ ਹਨ ਅਤੇ ਸਰਕਾਰ ਵੱਲੋਂ 50 ਹਜ਼ਾਰ ਰੁਪਏ ਏਕੜ ਦੇਣ ਦੀ ਗੱਲ ਕਰਦੀ ਸੀ ਪਰ ਸਰਕਾਰ ਹੁਣ ਵਿਸ਼ਾ ਤਾਂ ਲਗਾ ਲਓਗੇ ਜਿੱਥੇ ਪਾਣੀ ਖੜ੍ਹਾ ਹੋਵੇਗਾ ਉਸਦਾ ਅਤੇ ਮੁਆਵਜ਼ਾ ਦਿੱਤਾ ਜਾਵੇਗਾ। ਉਨਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਸਿਹਤ ਸੁਵਿਧਾਵਾਂ ਦੀ ਗੱਲ ਕਰ ਰਹੀ ਹੈ। ਮੰਤਰੀ ਜੀ ਦੀ ਹਵਾ ਖਾ ਰਹੇ ਹਨ ਅਤੇ ਇੱਥੇ ਘਪਲਾ ਪੰਜਾਬ ਵਿੱਚ ਵੀ ਹੋਇਆ ਹੈ।
ਇਹ ਵੀ ਪੜ੍ਹੋ :Modi surname defamation case: ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਮਾਮਲੇ 'ਤੇ ਫੈਸਲਾ ਅੱਜ
ਕੇਜਰੀਵਾਲ ਪਿੱਛੇ ਲੱਗੇ ਭਗਵੰਤ ਮਾਨ: ਪਰ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਮਿਲੀ ਹੋਈ ਹੈ ਜਿਸ ਕਾਰਨ ਪੰਜਾਬ ਸਰਕਾਰ ਨੂੰ ਹੱਥ ਨਹੀਂ ਪਾ ਰਹੀ ਸੀ ਅਰਵਿੰਦ ਕੇਜਰੀਵਾਲ ਦੀ ਜਾਂਚ ਦੇ ਲਈ ਬੁਲਾਈ ਤੇ ਕਿਹਾ ਕਿ ਪੰਜਾਬ ਵਿੱਚ ਵਿਰੋਧ ਕਰਨਾ ਹੋਵੇ ਤਾ ਬਿਨਾ ਕਿਸੇ ਸਬੂਤ ਦਿੰਦੇ ਹਨ ਪਰ ਜਦੋਂ ਸੀਬੀਆਈ ਕੇਜਰੀਵਾਲ ਨੂੰ ਇਸ ਜਗਾ ਤੇ ਆਮ ਆਦਮੀ ਪਾਰਟੀ ਹੀ ਰਹੂਗੀ ਇਹ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਰ ਰਹੀ ਹੈ। ਇਸ ਮੌਕੇ ਇਹ ਵੀ ਕਿਹਾ ਕਿ ਆਮ ਆਦਮੀ ਅੱਜ ਖਾਸ ਹੋ ਗਿਆ ਹੈ ਅਤੇ ਗਰੀਬਾਂ ਦੀ ਬਾਂਹ ਫੜ੍ਹਨ ਦੀ ਬਜਾਏ ਕੇਜਰੀਵਾਲ ਦਾ ਹੱਥ ਵੱਧ ਕੇ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਕੁੜੀਆਂ ਦਾ ਭਵਿੱਖ ਨੰਨ੍ਹੀ ਛਾਂ:ਜ਼ਿਕਰਯੋਗ ਹੈ ਕਿ ਬੁਢਲਾਡਾ ਵਿਧਾਨ ਸਭਾ ਵਿਚ ਹਰਸਿਮਰਤ ਕੌਰ ਵੱਲੋਂ ਕੁੜੀਆਂ ਨੂੰ ਮਸ਼ੀਨਾਂ ਦੀ ਰਸਮ ਕੀਤੀ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੁੜੀਆਂ ਨੂੰ ਆਤਮ ਨਿਰਭਰ ਬਣਾ ਕੇ ਸਾਨੂ ਮਾਨ ਮਹਿਸੂਸ ਹੋ ਰਿਹਾ ਹੈ। ਹੁਣ ਤਕ ਹਜ਼ਾਰਾਂ ਘਰੇਲੂ ਕੁੜੀਆਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਦਿੱਤਾ ਗਿਆ ਹੈ ਅੱਜ ਕੁੜੀਆਂ ਆਪਣੇ ਪੈਰਾਂ 'ਤੇ ਖੜੀਆਂ ਹਨ, ਜਿਸਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ।