ਪੰਜਾਬ

punjab

By

Published : Aug 11, 2021, 7:22 PM IST

ETV Bharat / state

ਜਾਣੋ, ਆਖਿਰ ਕਿਉਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ 'ਚ ਵਿਦੇਸ਼ ਦਾ ਰੁਝਾਨ

ਜ਼ਿਆਦਾਤਰ ਨੌਜਵਾਨ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ਾਂ ਵੱਲ ਨੂੰ ਜਾਣ ਬਾਰੇ ਈ.ਟੀ.ਵੀ ਭਾਰਤ ਵੱਲੋਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ 'ਤੇ ਪਤਾ ਕੀਤਾ ਕਿ ਵਿਦੇਸ਼ ਜਾਣਾ ਉਨ੍ਹਾਂ ਦਾ ਸ਼ੌਂਕ ਹੈ ਜਾਂ ਮਜਬੂਰੀ ?

ਜਾਣੋ, ਆਖਿਰ ਕਿਉਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ 'ਚ ਵਿਦੇਸ਼ ਦਾ ਕਰੇਜ਼
ਜਾਣੋ, ਆਖਿਰ ਕਿਉਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ 'ਚ ਵਿਦੇਸ਼ ਦਾ ਕਰੇਜ਼

ਮਾਨਸਾ :ਪੰਜਾਬ ਦੇ ਜ਼ਿਆਦਾਤਰ ਨੌਜਵਾਨ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਬੇਸ਼ੱਕ ਉਨ੍ਹਾਂ ਨੂੰ ਮੋਟਾ ਪੈਸਾ ਖ਼ਰਚ ਕਰਕੇ ਵਿਦੇਸ਼ ਜਾਣਾ ਪੈਂਦਾ ਹੈ। ਪਰ ਇਹ ਨੌਜਵਾਨ ਵਿਦੇਸ਼ ਕਿਉਂ ਜਾ ਰਹੇ ਹਨ। ਇਸ ਸੰਬੰਧੀ ਈ.ਟੀ.ਵੀ ਭਾਰਤ ਵੱਲੋਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ 'ਤੇ ਪਤਾ ਕੀਤਾ ਕਿ ਵਿਦੇਸ਼ ਜਾਣਾ ਉਨ੍ਹਾਂ ਦਾ ਸ਼ੌਂਕ ਹੈ ਜਾਂ ਮਜਬੂਰੀ ?

ਜਾਣੋ, ਆਖਿਰ ਕਿਉਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ 'ਚ ਵਿਦੇਸ਼ ਦਾ ਕਰੇਜ਼
ਆਈਲੈਂਟਸ ਕਰ ਰਹੀ ਲੜਕੀ ਰਮਨਦੀਪ ਕੌਰ ਅਤੇ ਸਰਬਜੀਤ ਕੌਰ ਨੇ ਦੱਸਿਆ, ਕਿ ਪੜ੍ਹਾਈ ਕਰਨ ਤੋਂ ਬਾਅਦ ਉਹ ਵਿਦੇਸ਼ ਜਾਣਾ ਚਾਹੁੰਦੀਆਂ ਹਨ। ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿੱਥੇ ਵਧੀਆ ਲਾਈਫਸਟਾਈਲ ਹੈ। ਉਥੇ ਹੀ ਚੰਗਾ ਰੁਜ਼ਗਾਰ ਵੀ ਹੈ, ਉਨ੍ਹਾਂ ਦੱਸਿਆ ਕਿ ਉਹ ਪੜ੍ਹਾਈ ਤਾਂ ਕਰ ਚੁੱਕੀਆਂ ਹਨ। ਪਰ ਇਧਰ ਕੋਈ ਰੁਜ਼ਗਾਰ ਨਾ ਮਿਲਣ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਪੈਸਾ ਖਰਚ ਕਰ ਕੇ ਵਿਦੇਸ਼ ਜਾਣਾ ਪੈ ਰਿਹਾ ਹੈ।

ਨੌਜਵਾਨ ਯਾਦਵਿੰਦਰ ਸਿੰਘ ਅਤੇ ਦਲਜੀਤ ਸਿੰਘ ਨੇ ਵੀ ਕਿਹਾ, ਕਿ ਸਰਕਾਰਾਂ ਵੱਲੋਂ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ। ਪਰ ਅੱਜ ਹਜ਼ਾਰਾਂ ਹੀ ਨੌਜਵਾਨ ਸੜਕਾਂ 'ਤੇ ਬੇਰੁਜ਼ਗਾਰ ਘੁੰਮ ਰਹੇ ਹਨ। ਜਿਸ ਕਾਰਨ ਨੌਜਵਾਨਾਂ ਨੂੰ ਪੈਸਾ ਖ਼ਰਚ ਕਰਕੇ ਵਿਦੇਸ਼ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਉਹ ਪੜ੍ਹਾਈ ਕਰ ਲੈਂਦੇ ਹਨ। ਉੱਥੇ ਨਾਲ ਹੀ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਹੈ ਅਤੇ ਆਪਣੀ ਚੰਗੀ ਜ਼ਿੰਦਗੀ ਵੀ ਜਿਉਂ ਸਕਦੇ ਹਨ। ਇਸ ਲਈ ਉਹ ਇੱਥੋਂ ਦੀਆਂ ਸਰਕਾਰਾਂ ਤੋਂ ਅੱਕ ਕੇ ਵਿਦੇਸ਼ ਜਾ ਰਹੇ ਹਨ।

ਇਹ ਵੀ ਪੜ੍ਹੋ:- JOB ALERT: SSC ਨੇ ਕੱਢੀਆ ਬੰਪਰ ਭਰਤੀਆਂ, ਇੰਝ ਕਰੋ ਅਪਲਾਈ

ABOUT THE AUTHOR

...view details