ਪੰਜਾਬ

punjab

By

Published : Nov 20, 2020, 12:40 PM IST

Updated : Nov 20, 2020, 3:08 PM IST

ETV Bharat / state

ਦਿੱਲੀ ਧਰਨੇ ਦੀਆਂ ਤਿਆਰੀਆਂ ਜ਼ੋਰਾਂ 'ਤੇ, ਘਰ-ਘਰ ਜਾ ਕੇ ਔਰਤਾਂ ਕਰ ਰਹੀਆਂ ਰਾਸ਼ਨ ਇਕੱਠਾ

ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਹੈ। ਇਸ ਤਹਿਤ ਜਿਥੇ ਮਾਨਸਾ ਦੇ ਪਿੰਡਾਂ ਵਿੱਚ ਬੀਕੇਯੂ ਡਕੌਂਦਾ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ। ਉਥੇ ਹੀ ਡਕੌਂਦਾ ਜੱਥੇਬੰਦੀ ਦੀਆਂ ਔਰਤਾਂ ਦਿੱਲੀ ਧਰਨੇ ਲਈ ਰਾਸ਼ਨ ਇਕੱਠਾ ਕਰ ਰਹੀਆਂ ਹਨ।

ਫ਼ੋਟੋ
ਫ਼ੋਟੋ

ਮਾਨਸਾ: ਕੇਂਦਰ ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਹੈ। ਇਸ ਤਹਿਤ ਜਿਥੇ ਮਾਨਸਾ ਦੇ ਪਿੰਡਾਂ ਵਿੱਚ ਬੀਕੇਯੂ ਡਕੌਂਦਾ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ। ਉਥੇ ਹੀ ਡਕੌਂਦਾ ਜੱਥੇਬੰਦੀ ਦੀਆਂ ਔਰਤਾਂ ਦਿੱਲੀ ਧਰਨੇ ਲਈ ਰਾਸ਼ਨ ਇਕੱਠਾ ਕਰ ਰਹੀਆਂ ਹਨ।

ਵੀਡੀਓ

ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਮੋਦੀ ਸਰਕਾਰ ਨੇ ਸਾਡੀ ਮਾਤਾਵਾਂ ਅਤੇ ਭੈਣਾਂ ਨੂੰ ਘਰੋਂ ਬਾਹਰ ਨਿਕਲ ਕੇ ਇਸ ਸੰਘਰਸ਼ ਵਿੱਚ ਕੁੱਦਣੇ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕੱਲਾ ਪੰਜਾਬ ਹੀ ਨਹੀਂ ਪੁਰੇ ਦੇਸ਼ ਦੇ 22 ਰਾਜ 26 ਅਤੇ 27 ਨੂੰ ਦਿੱਲੀ ਦਾ ਘਿਰਾਓ ਕਰਨਗੇ ਜਿਸ ਦੇ ਲਈ ਅਸੀ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ ਝੋਨਾ ਦੀ ਫਸਲ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਕਿਸਾਨ ਹੁਣ ਵੇਹਲੇ ਹਨ। ਉਨ੍ਹਾਂ ਦੱਸਿਆ ਕਿ ਘਰ-ਘਰ ਵਿੱਚੋਂ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਲੈ ਕੇ ਚੱਲਣਗੇ ਅਤੇ ਅਸੀਂ ਇਸ ਸੰਘਰਸ਼ ਵਿੱਚ ਬੱਚਾ- ਬੱਚਾ ਸ਼ਾਮਲ ਕਰਾਂਗੇ ਅਤੇ ਮੋਦੀ ਸਰਕਾਰ ਦੇ ਸਪਨੇ ਪੂਰੇ ਨਹੀਂ ਹੋਣ ਦੇਵਾਂਗੇ। ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਹਰ ਪਿੰਡ ਵਿੱਚੋਂ ਰਾਸ਼ਨ ਇਕੱਠੇ ਕਰਨ ਲਈ ਸਾਡੀ ਡਿਊਟੀ ਲਗਾਈ ਗਈ ਹੈ ਅਤੇ ਪਿੰਡਾਂ ਵਿੱਚ ਔਰਤਾਂ ਘਰ-ਘਰ ਵਿੱਚੋਂ ਰਾਸ਼ਨ ਇਕੱਠੇ ਕਰ ਰਹੀਆਂ ਹਨ।

ਔਰਤਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਹੈ ਉਨ੍ਹਾਂ ਨੂੰ ਵਾਪਸ ਕਰਵਾਉਣ ਲਈ ਉਹ ਕਿਸਾਨਾਂ ਦੇ ਨਾਲ ਦਿੱਲੀ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਲਈ ਉਨ੍ਹਾਂ ਨੂੰ ਜੋ ਵੀ ਕਰਨਾ ਪਿਆ ਉਹ ਕਰਨਗੀਆਂ ਚਾਹੇ ਉਨ੍ਹਾਂ ਨੂੰ ਇਸ ਲਈ ਆਪਣੀ ਜਾਨਾਂ ਦੀ ਕੁਰਬਾਣੀ ਦੇਣੀ ਪਵੇ। ਉਨ੍ਹਾਂ ਕਿਹਾ ਕਿ ਅੱਜ ਉਹ ਰਾਸ਼ਨ ਦਿੱਲੀ ਵਿਖੇ ਲੱਗ ਰਹੇ ਧਰਨੇ ਲਈ ਜਮਾ ਕਰ ਰਹੀਆਂ ਹਨ ਤਾਂ ਜੋ ਉਹ ਧਰਨੇ ਵਿੱਚ ਆਪਣੇ ਖਾਣ-ਪੀਣ ਸਕਣ।

Last Updated : Nov 20, 2020, 3:08 PM IST

ABOUT THE AUTHOR

...view details