ਪੰਜਾਬ

punjab

ETV Bharat / state

ਬੱਚੇ ਨੂੰ ਸਕੂਲ ਛੱਡਣ ਆਏ ਨੌਜਵਾਨ 'ਤੇ ਲੋਹੇ ਦੀਆਂ ਰਾੜਾਂ ਨਾਲ ਹਮਲਾ, ਘਟਨਾ ਸੀਸੀਟੀਵੀ ਵਿੱਚ ਕੈਦ

ਮਾਨਸਾ ਵਿੱਚ ਬੱਚੇ ਨੂੰ ਸਕੂਲ ਛੱਡਣ ਗਏ ਨੌਜਵਾਨ ਬਿੱਟੂ ਸਿੰਘ ਉੱਤੇ ਮੋਟਰਸਾਈਕਲ ਸਵਾਰ 6 ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀਆਂ ਰਾੜਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪੀੜਤ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ ਇਸ ਘਟਨਾ ਦੀ ਵੀਡੀਓ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

Bittu Singh was attacked in Mansa
Bittu Singh was attacked in Mansa

By

Published : Aug 13, 2023, 7:29 AM IST

ਨੌਜਵਾਨ ਬਿੱਟੂ ਸਿੰਘ ਉੱਤੇ ਹਮਲੇ ਦੀ ਵੀਡੀਓ

ਮਾਨਸਾ:ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਹੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਮਾਨਸਾ ਤੋਂ ਆਇਆ, ਜਿੱਥੇ ਆਪਣੇ ਬੱਚੇ ਨੂੰ ਸਕੂਲ ਛੱਡਣ ਗਏ ਨੌਜਵਾਨ ਉੱਤੇ ਮੋਟਰਸਾਈਕਲ ਸਵਾਰ 6 ਅਣਪਛਾਤੇ ਵਿਅਕਤੀਆਂ ਨੇ ਲੋਹੇ ਦੀਆਂ ਰਾੜਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਤੇ ਇਸ ਘਟਨਾ ਦੀ ਵੀਡੀਓ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਇਸ ਹਮਲੇ ਦਾ ਕਾਰਨ ਨੌਜਵਾਨ ਨਾਲ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਫਿਲਹਾਲ ਮਾਨਸਾ ਪੁਲਿਸ ਵੱਲੋਂ ਸੀ.ਸੀ.ਟੀ.ਵੀ ਵੀਡੀਓ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।

2 ਮੋਟਰਸਾਈਕਲ ਸਵਾਰਾਂ ਨੇ ਕੀਤਾ ਹਮਲਾ:ਜਾਣਕਾਰੀ ਅਨੁਸਾਰ ਇਹ ਨੌਜਵਾਨ ਮਾਨਸਾ ਸ਼ਹਿਰ ਦੇ ਵਾਰਡ ਨੰਬਰ 12 ਦਾ ਰਹਿਣ ਵਾਲਾ ਬਿੱਟੂ ਸਿੰਘ ਹੈ, ਜੋ ਕਿ ਸਵੇਰੇ ਆਪਣੇ ਬੱਚੇ ਨੂੰ ਪਰਾਈਵੇਟ ਸਕੂਲ ਦੇ ਵਿੱਚ ਛੱਡਣ ਆਇਆ ਸੀ, ਪਰ ਪਹਿਲਾਂ ਤੋਂ ਹੀ ਇਸ ਦਾ ਪਿੱਛਾ ਕਰ ਰਹੇ 2 ਮੋਟਰਸਾਈਕਲ ਸਵਾਰਾਂ ਨੇ ਸਕੂਲ ਦੇ ਬਾਹਰ ਆ ਕੇ ਇਸ ਨੂੰ ਪਿੱਛੋਂ ਫੜ੍ਹ ਲੈਂਦੇ ਹਨ ਅਤੇ ਮੋਟਰ ਸਾਈਕਲ ਦੇ ਅੱਗੇ ਬੈਠੇ ਬੱਚੇ ਨੂੰ ਉਤਾਰ ਕੇ ਸਾਹਮਣੇ ਖੜ੍ਹਾ ਕਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਇਸ ਉੱਤੇ ਲੋਹੇ ਦੀਆਂ ਰਾਡਾਂ ਦੇ ਨਾਲ ਹਮਲਾ ਕਰ ਦਿੰਦੇ ਹਨ।

ਪੰਜਾਬ ਪੁਲਿਸ ਵੱਲੋਂ ਕਾਰਵਾਈ: ਉੱਥੇ ਮੌਜੂਦ ਲੋਕਾਂ ਵੱਲੋਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਲਗਾਤਾਰ ਉਸਦੇ ਲੋਹੇ ਦੀਆਂ ਰਾੜਾਂ ਦੇ ਨਾਲ ਹਮਲਾ ਕਰਦੇ ਰਹਿੰਦੇ ਹਨ। ਜਿਸ ਵਿੱਚ ਨੌਜਵਾਨ ਦੀਆਂ ਦੋਨੋਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ ਅਤੇ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਤੋਂ ਹੁਣ ਬਠਿੰਡਾ ਦੇ ਏਮਜ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਤੇ ਹਮਲਾਵਰਾਂ ਨੂੰ ਕਦੋਂ ਤੱਕ ਗ੍ਰਿਫ਼ਤਾਰ ਕਰਦੀ ਹੈ।

ABOUT THE AUTHOR

...view details