ਪੰਜਾਬ

punjab

ETV Bharat / state

ਸੋਸ਼ਲ ਮੀਡੀਆ 'ਤੇ ਵੇਰਕਾ ਦੀ ਫਰਜ਼ੀ ਵੀਡੀਓ ਵਾਇਰਲ, ਵੇਰਕਾ ਨੇ ਵੀ ਦਿੱਤੀ ਸਫਾਈ

ਸੋਸ਼ਲ ਮੀਡੀਆ 'ਤੇ ਲਗਾਤਾਰ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ 1 ਸ਼ਖ਼ਸ ਦੁੱਧ ਦੇ ਨਾਲ ਨਹਾ ਰਿਹਾ ਹੈ ਇਸ ਵਾਇਰਲ ਵੀਡੀਓ ਨੂੰ ਲੈ ਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਵੀਡਿਓ ਵੇਰਕਾ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਵੇਰਕਾ ਦੀ ਫਰਜ਼ੀ ਵੀਡੀਓ ਵਾਇਰਲ, ਵੇਰਕਾ ਨੇ ਵੀ ਦਿੱਤੀ ਸਫਾਈ
ਸੋਸ਼ਲ ਮੀਡੀਆ 'ਤੇ ਵੇਰਕਾ ਦੀ ਫਰਜ਼ੀ ਵੀਡੀਓ ਵਾਇਰਲ, ਵੇਰਕਾ ਨੇ ਵੀ ਦਿੱਤੀ ਸਫਾਈ

By

Published : May 7, 2022, 4:35 PM IST

ਲੁਧਿਆਣਾ: ਸੋਸ਼ਲ ਮੀਡੀਆ 'ਤੇ ਲਗਾਤਾਰ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ 1 ਸ਼ਖ਼ਸ ਦੁੱਧ ਦੇ ਨਾਲ ਨਹਾ ਰਿਹਾ ਹੈ ਇਸ ਵਾਇਰਲ ਵੀਡੀਓ ਨੂੰ ਲੈ ਕੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਵੀਡਿਓ ਵੇਰਕਾ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜਿਸ ਨੂੰ ਲੈ ਕੇ ਇਹ ਮਾਮਲਾ ਹੁਣ ਗਰਮਾਉਂਦਾ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਪਾਸੇ ਪਹਿਲਾਂ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਵੱਲੋਂ ਇਸ 'ਤੇ ਬਿਆਨ ਦਿੱਤਾ ਗਿਆ ਹੈ।

ਉਸ ਤੋਂ ਬਾਅਦ ਹੁਣ ਮਿਲਕ ਪਲਾਂਟ ਵੇਰਕਾ ਵੀ ਆਪਣੀ ਸਫ਼ਾਈ ਲੈ ਕੇ ਮੀਡੀਆ ਸਾਹਮਣੇ ਆ ਰਿਹਾ ਹੈ। ਲੁਧਿਆਣਾ 'ਚ ਵੇਰਕਾ ਮਿਲਕ ਪਲਾਂਟ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਵੀਡੀਓ ਸਬੰਧੀ ਸਫ਼ਾਈ ਦਿੱਤੀ ਗਈ ਅਤੇ ਇਹ ਵੀ ਕਿਹਾ ਗਿਆ ਕਿ ਇਸ ਸੰਬੰਧੀ ਉਨ੍ਹਾਂ ਨੇ ਸਾਈਬਰ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਸੋਸ਼ਲ ਮੀਡੀਆ 'ਤੇ ਵੇਰਕਾ ਦੀ ਫਰਜ਼ੀ ਵੀਡੀਓ ਵਾਇਰਲ, ਵੇਰਕਾ ਨੇ ਵੀ ਦਿੱਤੀ ਸਫਾਈ

ਇਸ ਸੰਬੰਧੀ ਜਾਣਕਾਰੀ ਦਿੰਦਿਆ ਵੇਰਕਾ ਮਿਲਕ ਪਲਾਂਟ ਦੇ ਮੁੱਖ ਪ੍ਰਬੰਧਕ ਨੇ ਦੱਸਿਆ ਕਿ ਇੱਕ ਵੀਡੀਓ ਕਿਸੇ ਬਾਹਰਲੇ ਮੁਲਕ ਦੀ ਹੈ। ਜਿਸ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਵੇਰਕਾ ਮਿਲਕ ਪਲਾਂਟ ਅੰਦਰ ਦੀ ਦੱਸਿਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਸਾਈਬਰ ਸੈੱਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਕਿਹਾ ਕਿ ਵੇਰਕਾ ਕਿਸਾਨਾਂ ਦੀ ਹੀ ਸੰਸਥਾ ਹੈ ਅਤੇ ਇਹ ਕਿਸਾਨਾਂ ਦੇ ਸਹਿਯੋਗ ਨਾਲ ਹੀ ਚਲਦੀ ਹੈ ਜਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜਿਸ ਨੇ ਵੀ ਇਹ ਕੀਤਾ ਹੈ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਵੀਡੀਓ ਨੂੰ ਵੀ ਹਟਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ:-ਜਥੇਦਾਰ ਦਾ ਵੱਡਾ ਬਿਆਨ: 'ਪੰਜਾਬ ਦੀ ਨਸਲ ਨੂੰ ਕੀਤਾ ਜਾ ਰਿਹੈ ਤਬਾਹ, ਗੈਰ ਪੰਜਾਬੀ ਬੱਚੇ ਹੋ ਰਹੇ ਨੇ ਪੈਦਾ'

ABOUT THE AUTHOR

...view details