ਪੰਜਾਬ

punjab

ETV Bharat / state

ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

ਖੰਨਾ ਦੇ ਸਮਰਾਲਾ ਰੋਡ ਉੱਤੇ ਸਥਿਤ ਇੱਕ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ। ਪਰ ਅੱਗ ਦੇ ਕਾਰਨਾਂ ਹਾਲੇ ਤੱਕ ਪਤਾ ਨਹੀਂ ਲੱਗਿਆ।

ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

By

Published : Sep 15, 2019, 12:39 PM IST

ਲੁਧਿਆਣਾ : ਸਮਰਾਲਾ ਰੋਡ ਖੰਨਾ ਤੇ ਵਿੱਚ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੀ ਸੂਚਨਾ ਗੁਦਾਮ ਦੇ ਚੌਂਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ।

ਵੇਖੋ ਵੀਡੀਓ।

ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੇ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ।ਪਰ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣਾ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਕਿਉਂ ਕਿ ਅੱਗ ਪਲਾਸਟਿਕ ਦੀਆਂ ਬੋਰੀਆਂ ਅਤੇ ਪਲਾਸਟਿਕ ਦੇ ਕਬਾੜ ਨੂੰ ਲੱਗੀ ਹੋਈ ਸੀ। ਜਿਸ ਕਾਰਨ ਅੱਗ ਬੜੀ ਤੇਜੀ ਨਾਲ ਫੈਲ ਰਹੀ ਸੀ। ਇਸ ਅੱਗ ਦੀ ਚਪੇਟ ਵਿੱਚ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਸੜਕ ਕੇ ਸੁਆਹ ਹੋ ਗਿਆ। ਦੱਸਣਯੋਗ ਹੈ ਕਿ ਇਹ ਪਲਾਸਟਿਕ ਦੇ ਕਬਾੜ ਦਾ ਗੁਦਾਮ ਸਮਰਾਲਾ ਰੋਡ 'ਤੇ ਸਥਿਤ ਹੈ। ਜਿੱਥੇ ਕਿ ਹਰ ਸਮੇਂ ਅਵਾਜਾਈ ਰਹਿੰਦੀ ਹੈ।

ਗੁਦਾਮ ਦੇ ਮਾਲਕ ਸੱਤਪਾਲ ਨੇ ਕਿਹਾ ਕਿ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਜਦੋਂ ਪੱਤਰਕਾਰ ਦੁਆਰਾ ਐੱਨਓਸੀ ਬਾਰੇ ਪੁੱਛਣ ਤੇ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ, ਨਾਲੇ ਸ਼ਹਿਰ ਤੋਂ ਬਾਹਰ ਹੋਣ ਲਈ ਐੱਨਓਸੀ ਦੀ ਕੋਈ ਲੋੜ ਨਹੀਂ ਹੈ।

ਇਸ ਹਾਦਸੇ ਨੂੰ ਲੈ ਕੇ ਫ਼ਾਇਰ ਬ੍ਰਿਗੇਡ ਦੇ ਅਫ਼ਸਰ ਜਸਪਾਲ ਗੋਮੀ ਦਾ ਕਹਿਣਾ ਹੈ ਕਿ ਮਾਲਕ ਝੂਠ ਬੋਲ ਰਿਹਾ ਹੈ, ਉਸ ਨੂੰ ਸਭ ਕੁੱਝ ਪਤਾ ਹੈ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦਾ ਫ਼ਿਲਹਾਲ ਕੁੱਝ ਵੀ ਪਤਾ ਨਹੀਂ ਹੈ।

ਮਾਲਕ ਕੋਲ ਐੱਨਓਸੀ ਨਾ ਹੋਣ ਬਾਰੇ ਪ੍ਰਦੂਸ਼ਣ ਬੋਰਡ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਾਂਗੇ। ਹੁਣ ਤਾਂ ਸਾਡਾ ਸਿਸਟਮ ਪੂਰਾ ਹੀ ਆਨਲਾਇਨ ਹੈ ਤੇ ਕੋਈ ਵੀ ਅਪਲਾਈ ਕਰ ਸਕਦਾ ਹੈ ਅਤੇ ਵਿਭਾਗ ਦੁਆਰਾ ਉਸ ਨੂੰ ਹਦਾਇਤਾਂ ਅਨੁਸਾਰ ਐੱਨਓਸੀ ਜਾਰੀ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਬਿਨਾਂ ਐੱਨਓਸੀ ਤੋਂ ਚੱਲ ਰਹੀਆਂ ਕਬਾੜ ਦੀਆਂ ਦੁਕਾਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਖ਼ਿਰ ਵਿੱਚ ਉਹਨਾਂ ਵੱਲੋਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ 44 ਕਿਲੋਮੀਟਰ ਦਾ ਏਰੀਆ ਹੈ, ਸਾਰੇ ਏਰੀਏ ਦੀ ਨੂੰ ਦੇਖਣਾ ਬੜਾ ਔਖਾ ਹੈ।

ਮਾਨਸਾ: ਸਰਕਾਰੀ ਸਕੂਲ ਦੀ ਇਮਾਰਤ ਨੂੰ 5 ਸਾਲ ਪਹਿਲਾਂ ਸਰਕਾਰ ਅਣਸੁਰੱਖਿਅਤ ਐਲਾਨ ਕਰ ਭੁੱਲ ਬੈਠੀ

ABOUT THE AUTHOR

...view details