ਪੰਜਾਬ

punjab

By

Published : Apr 6, 2020, 2:47 PM IST

ETV Bharat / state

ਲੁਧਿਆਣਾ 'ਚ ਲੋਕਾਂ ਨੇ ਮੋਦੀ ਦੇ ਹੁਕਮਾਂ ਨੂੰ ਟੰਗਿਆ ਛਿੱਕੇ, ਇਕੱਠ ਕਰਕੇ ਢੋਲ ਵਜਾਉਂਦੇ ਦਿੱਤੇ ਵਿਖਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਈਚਾਰਕ ਸਾਂਜ ਦਾ ਸੁਨੇਹਾ ਦੇਣ ਲਈ ਦੇਸ਼ਵਾਸੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਮੋਮਬੱਤੀਆਂ ਦੀਵੇ ਜਗਾਓਣ। ਪਰ ਲੋਕੀ ਮੁੜ ਤੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਇਕੱਠ ਕਰਦੇ ਵਿਖਾਈ ਦਿੱਤੇ।

ਲੁਧਿਆਣਾ 'ਚ ਲੋਕਾਂ ਨੇ ਹੁਕਮਾਂ ਨੂੰ ਟੰਗਿਆ ਛਿੱਕੇ, ਇਕੱਠ ਕਰਕੇ ਢੋਲ ਵਜਾਉਂਦੇ ਦਿੱਤੇ ਵਿਖਾਈ
ਲੁਧਿਆਣਾ 'ਚ ਲੋਕਾਂ ਨੇ ਹੁਕਮਾਂ ਨੂੰ ਟੰਗਿਆ ਛਿੱਕੇ, ਇਕੱਠ ਕਰਕੇ ਢੋਲ ਵਜਾਉਂਦੇ ਦਿੱਤੇ ਵਿਖਾਈ

ਲੁਧਿਆਣਾ: ਬੀਤੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਮੋਮਬੱਤੀਆਂ, ਦੀਵੇ, ਮੋਬਾਈਲ ਫੋਨ ਦੀਆਂ ਟਾਰਚ ਜਗਾਉਣ।

ਲੁਧਿਆਣਾ 'ਚ ਲੋਕਾਂ ਨੇ ਹੁਕਮਾਂ ਨੂੰ ਟੰਗਿਆ ਛਿੱਕੇ, ਇਕੱਠ ਕਰਕੇ ਢੋਲ ਵਜਾਉਂਦੇ ਦਿੱਤੇ ਵਿਖਾਈ

ਪਰ ਲੋਕ ਮੁੜ ਤੋਂ ਨਿਯਮਾਂ ਅਤੇ ਆਪਣੀ ਸੁਰੱਖਿਆ ਨੂੰ ਛਿੱਕੇ ਟੰਗਕੇ ਇਕੱਠ ਕਰਦੇ ਵਿਖਾਈ ਦਿੱਤੇ। ਲੁਧਿਆਣਾ ਵਿੱਚ ਵੱਡੀ ਤਦਾਦ 'ਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਲੋਕ ਇਕੱਠੇ ਹੋ ਕੇ ਪਟਾਕੇ ਵਜਾਉਂਦੇ ਢੋਲ ਵਜਾਉਂਦੇ ਅਤੇ ਸਮਾਜਕ ਦੂਰੀ ਨੂੰ ਖਤਮ ਕਰਦੇ ਵਿਖਾਈ ਦਿੱਤੇ।

ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਸੀ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਦਾ ਸੁਨੇਹਾ ਦੇਣਾ ਚਾਹੁੰਦੇ ਹਨ ਪਰ ਇਸ ਦੌਰਾਨ ਉਹ ਇਹ ਵੀ ਭੁੱਲ ਗਏ ਕਿ ਬੀਮਾਰੀ ਦੇ ਵਿੱਚ ਸਭ ਤੋਂ ਅਹਿਮ ਗੱਲ ਇੱਕ ਦੂਜੇ ਤੋਂ ਦੂਰ ਰਹਿਣਾ ਹੈ।

ABOUT THE AUTHOR

...view details