ਲੁਧਿਆਣਾ: ਆਪਣੀਆ ਹੱਕੀ ਮੰਗਾਂ ਨਾ ਮੰਨੀਆ ਜਾਣ ਕਾਰਨ ਪਟਵਾਰੀ ਅਤੇ ਕਾਨੂੰਗੋਆਂ ਵੱਲੋ ਕਾਲੇ ਬਿੱਲੇ ਲਗਾ ਕੇ 20 ਮਈ ਤੋ 27 ਮਈ ਤੱਕ ਰੋਸ ਵਜੋ ਆਪਣੇ ਦਫ਼ਤਰਾਂ ’ਚ ਕੰਮ ਠੱਪ ਕੀਤਾ ਗਿਆ ਸੀ।
ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਦੀ 'ਰੈਵੀਨਿਊ ਪਟਵਾਰ ਯੂਨੀਅਨ' ਅਤੇ 'ਦੀ ਕਾਨੂੰਗੋ ਐਸੋਸੀਏਸ਼ਨ' ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਵਿਡ ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਤਹਿਸੀਲ ਜਗਰਾਉਂ ’ਚ ਬੀਤੇ ਦਿਨ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ।
ਇਸ ਦੀ ਜਾਣਕਾਰੀ ਦਿੰਦਿਆ ਪਟਵਾਰ ਯੂਨੀਅਨ ਦੇ ਪ੍ਰਧਾਨ ਅਨਿਤ ਨੇ ਦੱਸਿਆ ਕਿ ਸਾਡੀਆ ਮੰਗਾਂ ਜੋ ਕਿ ਬਹੁਤ ਲੰਮੇ ਸਮੇ ਤੋ ਸਰਕਾਰ ਵੱਲੋ ਅਣਗੋਲੀਆ ਕੀਤੀਆ ਜਾ ਰਹੀਆ ਸਨ, ਜਿਸ ਕਰਕੇ ਪੂਰੇ ਪੰਜਾਬ ਵਿੱਚ ਇਹ ਸੰਘਰਸ਼ ਜਾਰੀ ਹੈ । ਜੇਕਰ ਪੰਜਾਬ ਸਰਕਾਰ ਵੱਲੋ ਇਹ ਮੰਗਾ ਜਲਦੀ ਤੋ ਜਲਦੀ ਨਾ ਮੰਗੀਆ ਗਈਆਂ ਤਾ ਪੂਰੇ ਪੰਜਾਬ ਵਿੱਚ ਵਾਧੂ ਸਰਕਲਾ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸੰਪੂਰਨ ਤੌਰ ’ਤੇ ਪੰਜਾਬ ਸਰਕਾਰ ਦੀ ਹੋਵੇਗੀ ।