ਲੁਧਿਆਣਾ :ਦੁੱਧ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਬੱਚਿਆਂ ਤੋਂ ਲੈਕੇ ਬਜੁਰਗਾਂ ਤੱਕ ਹਰ ਰੋਜ਼ ਇਸਦਾ ਸੇਵਨ ਕੀਤਾ ਜਾਂਦਾ ਹੈ। ਭਾਵੇਂ ਦੁੱਧ ਤੋਂ ਬਣਿਆ ਦਹੀ ਹੋਵੇ, ਚਾਹ ਹੋਵੇ, ਕਾਫੀ ਹੋਵੇ, ਲੱਸੀ ਹੋਵੇ ਜਾਂ ਸਿੱਧਾ ਦੁੱਧ ਪੀਣਾ ਹੀ ਕਿਉਂ ਨਾ ਹੋਵੇ, ਲੋਕਾਂ ਨੂੰ ਦੁੱਧ ਦੀ ਲੋੜ ਪੈਂਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਗਡਵਾਸੂ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ, ਜਿਸਦੇ ਰਾਹੀਂ ਕੋਈ ਵੀ ਵਿਅਕਤੀ ਆਪਣੇ ਘਰ ਦੇ ਦੁੱਧ ਦਾ ਫ੍ਰੀ ਸੈਂਪਲ ਟੈਸਟ ਕਰਵਾ ਸਕਦਾ ਹੈ। ਟੀਮ ਨੇ ਜਦੋਂ ਇਸ ਕੈਂਪ ਵਿੱਚ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗਿਆ ਇਸ ਕੈਂਪ ਵਿੱਚ ਹੁਣ ਤੱਕ 130 ਦੇ ਕਰੀਬ ਸੈਂਪਲ ਆ ਚੁੱਕੇ ਹਨ ਅਤੇ ਨਤੀਜੇ ਹੈਰਾਨ ਕਰ ਦੇਣੇ ਵਾਲੇ ਅਤੇ ਚਿੰਤਾਜਨਕ ਹਨ। ਕਿਉਂਕਿ 30 ਪ੍ਰਤੀਸ਼ਤ ਦੇ ਕਰੀਬ ਸੈਂਪਲ ਦੱਸੇ ਜਾ ਰਹੇ ਹਨ ।
ਬਿਮਾਰੀਆਂ ਪੈਦਾ ਕਰ ਰਿਹਾ ਦੁੱਧ : ਵਿਭਾਗ ਦੇ ਮੁਖੀ ਡਾਕਟਰ ਆਰਐੱਸ ਸੇਠੀ ਦੇ ਮੁਤਾਬਿਕ ਦੁੱਧ ਦੇ ਲਏ ਗਏ ਸੈਂਪਲ ਕੁਝ ਖ਼ਾਸ ਚੰਗੇ ਨਹੀਂ ਹਨ। ਹੁਣ ਤੱਕ ਲਏ ਗਏ 130 ਨਮੂਨਿਆਂ ਵਿੱਚ 30 ਸੈਂਪਲ ਫੇਲ੍ਹ ਹਨ, ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਹੈ ਤੇ ਜਾਂ ਫਿਰ ਕੋਈ ਕੈਮੀਕਲ ਮਿਲਾਇਆ ਗਿਆ ਹੈ। ਦੁੱਧ ਦੇ ਸੈਂਪਲਾਂ ਵਿੱਚ ਕਈ ਤਰਾਂ ਦੇ ਕੈਮੀਕਲ ਗੁਲੂਕੋਜ਼ ਆਦਿ ਮਿਲੇ ਹਨ ਜੋਕਿ ਪੇਟ ਦੀਆਂ ਆਮ ਬਿਮਾਰੀਆਂ ਤੋਂ ਲੈਕੇ ਕੈਂਸਰ ਪੈਦਾ ਕਰਨ ਵਾਲੀਆਂ ਬਿਮਾਰੀਆਂ ਵੀ ਪੈਦਾ ਕਰ ਰਹੇ ਹਨ।ਉਨ੍ਹਾ ਕਿਹਾ ਕਿ ਯੂਨੀਵਰਸਿਟੀ ਵੱਲੋਂ ਅਜਿਹੀਆਂ ਕਿਟਾਂ ਤਿਆਰ ਕੀਤੀਆਂ ਗਈਆਂ ਹਨ ਜੋਕਿ ਵਾਜਿਬ ਕੀਮਤਾਂ ਤੋਂ ਦੁੱਧ ਦੇ ਵਿੱਚ ਮਿਲਾਵਟੀ ਤੱਤਾਂ ਦੀ ਜਾਂਚ ਕਰ ਸਕਦੀਆਂ ਹਨ।
- Politics of Punjab: ਕਾਂਗਰਸ ਹੋਵੇ ਭਾਵੇਂ ਭਾਜਪਾ, ਕਿਉਂ ਚਰਚਾ ਵਿੱਚ ਰਹਿੰਦੈ ਜੈਜੀਤ ਸਿੰਘ ਜੌਹਲ ਉਰਫ਼ "ਜੋਜੋ"
- Faridkot central Jail: SSP ਫਰੀਦਕੋਟ ਦੀ ਅਗਵਾਈ ਵਿੱਚ 250 ਮੁਲਾਜ਼ਮਾਂ ਨੇ ਫਰੀਦਕੋਟ ਮਾਡਰਨ ਜੇਲ੍ਹ ਦੀ ਕੀਤੀ ਚੈਕਿੰਗ
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ, ਹੁਣ ਤੱਕ ਹੁੰਦੀ ਰਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਜਾਣੋਂ ਕਿਉਂ