ਲੁਧਿਆਣਾ:ਬੀਤੇ ਦਿਨੀਂ ਗੁਆਂਢਣ ਵੱਲੋਂ ਢਾਈ ਸਾਲ ਦੀ ਦਿਲਰੋਜ਼ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ (Chairperson of Punjab Women's Commission) ਮਨੀਸ਼ਾ ਗੁਲਾਟੀ ਲੁਧਿਆਣਾ ਵਿਖੇ ਪੀੜਤ ਪਰਿਵਾਰ ਦੇ ਘਰ ਪਹੁੰਚੀ। ਇਸ ਦੌਰਾਨ ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਮਨੀਸ਼ਾ ਗੁਲਾਟੀ ਨੇ ਬੱਚੀ ਦੀ ਮਾਂ ਨਾਲ ਗੱਲਬਾਤ ਵੀ ਕੀਤੀ ਬੱਚੀ ਦੀ ਤਸਵੀਰ ਹੱਥ ਵਿਚ ਲੈ ਕੇ ਉਸ ਨੂੰ ਚੁੰਮਿਆ ਅਤੇ ਕਿਹਾ ਕਿ ਮੁਲਜ਼ਮ ਮਹਿਲਾ ਨੇ ਆਪਣੇ ਔਰਤ ਹੋਣ ਤੇ ਹੀ ਕਲੰਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਿਲ ਕੰਬਾਓਣ ਦੇਣ ਵਾਲਾ ਹਾਦਸਾ ਸੀ।
ਮਨੀਸ਼ਾ ਗੁਟਾਟੀ ਨੇ ਸੋਸ਼ਲ ਮੀਡੀਆ (Social media) ਉਤੇ ਇਕ ਵੀਡੀਓ ਵੀ ਜਾਰੀ ਕੀਤੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਉਹ ਸੈਸ਼ਨ ਜੱਜ ਨੂੰ ਇਹ ਅਪੀਲ ਕਰਨਗੇ ਕਿ ਮੁਲਜ਼ਮ ਮਹਿਲਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਨੇ ਜੋ ਗੁਨਾਹ ਕੀਤਾ ਹੈ ਉਹ ਮੁਆਫ਼ੀ ਲਾਈਕ ਤਾਂ ਬਿਲਕੁਲ ਨਹੀਂ ਹੈ। ਉਨ੍ਹਾਂ ਪੂਰੀ ਔਰਤਾਂ ਦੇ ਅਕਸ ਨੂੰ ਢਾਹ ਲਾਈ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਲੋਕ ਲਗਾਤਾਰ ਉਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਦਖ਼ਲ ਦੇ ਕੇ ਮੁਲਜ਼ਮ ਮਹਿਲਾ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਮੈਸੇਜ ਕਰ ਰਹੇ ਸਨ।