ਲੁਧਿਆਣਾ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਲੁਧਿਆਣਾ ਪੁੱਜੇ। ਇਸ ਮੌਕੇ ਉਨ੍ਹਾਂ ਹਰਿਆਣਾ ਵੁਮੈਨ ਸੈੱਲ ਦਾ ਦੌਰਾ ਕੀਤਾ ਅਤੇ ਅਫਸਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਲੜਕੇ ਅਤੇ ਲੜਕੀ ਨਾਲ ਕੌਂਸਲਿੰਗ ਜ਼ਰੂਰ ਕਰਨ ਕਿਉਂਕਿ ਬਹੁਤੇ ਮਾਮਲੇ ਕੌਂਸਲਿੰਗ ਦੇ ਨਾਲ ਹੀ ਸੁਲਝਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ, "ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਨ੍ਹਾਂ ਦਾ ਘਰ ਵਸਾਇਆ ਜਾਵੇ ਨਾ ਕਿ ਤੋੜਿਆ ਜਾਵੇ। ਅੱਜ ਵੀ ਜਬਰ-ਜਨਾਹ ਪੀੜਤਾਂ ਨੂੰ ਇਨਸਾਫ਼ ਦੀ ਉਡੀਕ ਕਰਨੀ ਪੈਂਦੀ ਹੈ ਕਿਉਂਕਿ ਕਿ ਸਾਡੀਆਂ ਅਦਾਲਤਾਂ ਅਤੇ ਕਾਨੂੰਨ ਕਾਫੀ ਲਚੀਲਾ ਹੈ।"
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਆਗੂਆਂ ਦੀ ਦਿੱਲੀ 'ਚ ਬੈਠਕ ਅੱਜ
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੁਲਿਸ ਨੂੰ ਐੱਫਆਈਆਰ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ। ਹਰ ਮਾਮਲੇ ਵਿੱਚ ਕਸੂਰ ਸਿਰਫ਼ ਲੜਕਿਆਂ ਦਾ ਹੀ ਨਹੀਂ ਹੁੰਦਾ ਕਈ ਮਾਮਲਿਆਂ ਦੇ ਵਿੱਚ ਲੜਕੀਆਂ ਵੀ ਜਾਣਬੁੱਝ ਕੇ ਜਾਂ ਪਰਿਵਾਰ ਦੇ ਦਬਾਅ ਹੇਠ ਆ ਕੇ ਅਜਿਹੀਆਂ ਸ਼ਿਕਾਇਤਾਂ ਕਰਦੀਆਂ ਹਨ ਜਿਨ੍ਹਾਂ ਦੇ ਨਿਪਟਾਰੇ ਆਸਾਨੀ ਨਾਲ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਵੀ ਵੁਮੈਨ ਸੈੱਲ ਚੰਗਾ ਕੰਮ ਕਰ ਰਿਹਾ ਹੈ ਜਿਨ੍ਹਾਂ ਵੱਲੋਂ ਬਹੁਤੇ ਕੇਸਾਂ ਦੇ ਨਿਪਟਾਰੇ ਆਪਸੀ ਸਹਿਮਤੀ ਨਾਲ ਕੀਤੇ ਜਾ ਰਹੇ ਹਨ।