ਲੁਧਿਆਣਾ: ਸਾਇਕਲ ਸਨਅਤ ਦੀ ਹੱਬ ਵਜੋਂ ਲੁਧਿਆਣਾ ਨੂੰ ਜਾਣਿਆ ਜਾਂਦਾ ਹੈ ਪਰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਤੇ ਕੱਚੇ ਮਾਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੁਧਿਆਣਾ ਦੀ ਸਾਇਕਲ ਸਨਅਤ ਲਗਾਤਾਰ ਘਾਟੇ ਵੱਲ ਜਾ ਰਹੀ (Ludhiana's cycle industry is on the verge of extinction) ਹੈ। ਇਸਦੇ ਚੱਲਹੀ ਲੁਧਿਆਣਾ ਦੇ ਵੱਡੇ ਕਾਰੋਬਾਰੀ ਕੱਚੇ ਮਾਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇੱਥੋਂ ਤੱਕ ਕਿ ਹੀਰੋ ਸਾਇਕਲ, ਏਵਨ ਸਾਇਕਲ ਅਤੇ ਲੁਧਿਆਣਾ ਦੇ ਹੋਰ ਵੱਡੇ ਸਾਇਕਲ ਡੀਲਰ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ। ਲੁਧਿਆਣਾ ਵਿੱਚ ਸਾਇਕਲਾਂ ਦਾ ਉਤਪਾਦਨ 45 ਤੋਂ 50 ਫੀਸਦੀ ਤੱਕ ਰਹਿ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਦਿਨ ਉਹ ਦੂਰ ਨਹੀਂ ਜਦੋਂ ਉਨ੍ਹਾਂ ਨੂੰ ਫੈਕਟਰੀਆਂ ਛੱਡ ਕੇ ਸਬਜ਼ੀਆਂ ਦੀਆਂ ਗੱਡੀਆਂ ਖੜ੍ਹੀਆਂ ਕਰਨੀਆਂ ਪੈਣਗੀਆਂ।
ਕੱਚੇ ਮਾਲ ਦੀ ਵਧੀ ਕੀਮਤ: ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਪਿਛਲੇ 1 ਸਾਲ ਵਿੱਚ ਸਟੀਲ ਦੀਆਂ ਕੀਮਤਾਂ ਵਿੱਚ 50 ਫੀਸਦ ਦਾ ਵਾਧਾ ਹੋਇਆ ਹੈ, ਜਦੋਂ ਕਿ ਜੇਕਰ ਅਸੀਂ ਨਿਕਲ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਵਿੱਚ ਵੀ 60% ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਜਿਸ ਨਿਕਲ ਦੀ ਕੀਮਤ 1300 ਰੁਪਏ ਪ੍ਰਤੀ ਕੁਇੰਟਲ ਸੀ, ਅੱਜ ਦੀ ਤਰੀਕ ਵਿੱਚ 2600 ਰੁਪਏ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਕਾਰੋਬਾਰੀ ਪਰੇਸ਼ਾਨ ਹਨ। ਲੁਧਿਆਣਾ ਏਵਨ ਸਾਇਕਲ ਦੇ ਐਮਡੀ ਓਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਸਟੀਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਦੇ ਚੱਲਦੇ ਉਨ੍ਹਾਂ ਨੇ ਪਿਛਲੇ 2 ਮਹੀਨਿਆਂ 'ਚ ਸਾਇਕਲ ਦੀ ਕੀਮਤ 'ਚ 300 ਰੁਪਏ ਦਾ ਵਾਧਾ ਕੀਤਾ ਸੀ ਪਰ ਸਾਇਕਲ ਦੀ ਮੰਗ ਘੱਟ ਗਈ ਹੈ।
ਕਿੰਨੀਆਂ ਵਧੀਆਂ ਕੀਮਤਾਂ: ਸਟੀਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਸਟੀਲ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ ਜੋ 1 ਸਾਲ ਪਹਿਲਾਂ ਸਟੀਲ 47 ਰੁਪਏ ਪ੍ਰਤੀ ਕਿਲੋ ਸੀ ਹੁਣ 95 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸ ਤੋਂ ਇਲਾਵਾ ਨਿਕਲ ਦੀ ਕੀਮਤ ਵੀ ਦੁੱਗਣੀ ਹੋ ਗਈ ਹੈ। ਪਲਾਸਟਿਕ ਜੋ ਕਿ 75 ਰੁਪਏ ਪ੍ਰਤੀ ਕਿਲੋ ਸੀ 140 ਰੁਪਏ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਇੰਜਨੀਅਰਿੰਗ ਪਲਾਸਟਿਕ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ, ਰਸਾਇਣਾਂ ਅਤੇ ਰੰਗਾਂ, ਕੁਦਰਤੀ ਰਬੜ ਜਾਂ ਕਾਰਬਨ ਬਲੈਕ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਜਿਸ ਕਾਰਨ ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਆਯਾਤ ਨਿਰਯਾਤ ਨੀਤੀ ਵਿੱਚ ਅੰਤਰ: ਏਵਨ ਸਾਇਕਲ ਦੇ ਮਾਲਕ ਓਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਭਾਰਤ ਦੀ ਦਰਾਮਦ ਅਤੇ ਨਿਰਯਾਤ ਨੀਤੀ ਵਿੱਚ ਵੱਡਾ ਫਰਕ ਹੈ, ਉਨ੍ਹਾਂ ਦੱਸਿਆ ਕਿ ਸਾਡੀਆਂ ਸਟੀਲ ਕੰਪਨੀਆਂ ਲਗਾਤਾਰ ਆਪਣਾ ਮਾਲ ਨਿਰਯਾਤ ਕਰ ਰਹੀਆਂ ਹਨ ਜਦਕਿ ਸਥਾਨਕ ਕੰਪਨੀਆਂ ਦੇ ਆਰਡਰ ਪੂਰੇ ਨਹੀਂ ਕੀਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਨਿਰਯਾਤ ਬੰਦ ਕਰ ਦੇਣਾ ਚਾਹੀਦਾ ਹੈ, ਦੂਜੇ ਪਾਸੇ ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਇਕਲ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ. ਚਾਵਲਾ ਨੇ ਕਿਹਾ ਕਿ ਜੇਕਰ ਭਾਰਤ ਤੋਂ ਕੋਈ ਵੀ ਚੀਜ਼ ਐਕਸਪੋਰਟ ਕਰਨੀ ਹੈ ਤਾਂ ਉਸ 'ਤੇ ਐਕਸਪੋਰਟ ਡਿਊਟੀ ਜ਼ਿਆਦਾ ਹੈ ਜਦਕਿ ਦੂਜੇ ਪਾਸੇ ਆਯਾਤ ਡਿਊਟੀ ਘੱਟ ਹੈ, ਜਿਸ ਕਾਰਨ ਚੀਨ ਦੀਆਂ ਬਣੀਆਂ ਸਾਇਕਲਾਂ ਦੀ ਮਾਰਕੀਟ ਵਿੱਚ ਮੰਗ ਵੱਧ ਰਹੀ ਹੈ ਕਿਉਂਕਿ ਸਾਡੇ ਸਥਾਨਕ ਉਤਪਾਦਕ ਦੁਆਰਾ ਤਿਆਰ ਕੀਤੇ ਗਏ ਸਾਈਕਲਾਂ ਨਾਲੋਂ ਘੱਟ ਕੀਮਤ ਵਿੱਚ ਬਾਹਰੋਂ ਦਰਾਮਦ ਕੀਤੇ ਜਾ ਰਹੇ ਹਨ, ਜਿਸ ਕਾਰਨ ਮੇਕ ਇਨ ਇੰਡੀਆ ਦੇ ਤਹਿਤ ਸਾਡੀ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।