ਪੰਜਾਬ

punjab

By

Published : Oct 14, 2019, 2:56 PM IST

ETV Bharat / state

ਪੱਗ ਦੀ ਬੇਅਦਬੀ ਕਰਨ ਵਾਲੇ ਪੱਗ ਦੇ ਰਾਖੇ ਕਿਵੇਂ ਹੋ ਗਏ: ਬਿੱਟੂ

ਕਾਂਗਰਸ ਦੇ ਲੁਧਿਆਣਾ ਵਾਲੇ ਦਫ਼ਤਰ ਦੇ ਬਾਹਰ ਹੋਏ ਹੰਗਾਮੇ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੱਗਾਂ ਦੀ ਬੇਅਦਬੀ ਕਰਨ ਵਾਲੇ ਅੱਜ ਪੱਗ ਦੇ ਰਖਵਾਲੇ ਕਿਸ ਤਰ੍ਹਾਂ ਹੋ ਗਏ।

ਬਿੱਟੂ ਨੇ ਕਿਹਾ ਕਿ ਨੌਜਵਾਨ ਵਰਕਰ ਦਾ ਪਿਛਲਾ ਰਿਕਾਰਡ ਵੀ ਠੀਕ ਨਹੀਂ ਹੈ

ਲੁਧਿਆਣਾ : ਇੱਥੋਂ ਦੇ ਕਾਂਗਰਸ ਦਫ਼ਤਰ ਦੇ ਬਾਹਰ ਪਿਛਲੇ ਦਿਨੀਂ ਇੱਕ ਨੌਜਵਾਨ ਦੇ ਪੱਗ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਉੱਕਤ ਨੌਜਵਾਨ ਦੀ ਵਾਇਰਲ ਵੀਡੀਓ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।

ਇਸ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਜੋ ਵੀ ਮਾੜਾ ਵਰਕਰ ਹੋਵੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਜਰੂਰ ਹੋਵੇਗੀ ਅਤੇ ਜਿਹੜਾ ਵੀ ਵਰਕਰ ਕਾਨੂੰਨ ਹੱਥ ਵਿੱਚ ਲਵੇਗਾ ਤਾਂ ਕਾਨੂੰਨ ਫ਼ਿਰ ਆਪਣੀ ਕਾਰਵਾਈ ਕਰੇਗਾ।

ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਭਾਰਤ ਭੂਸ਼ਣ ਦਾ ਪੱਖ ਪੂਰਦਿਆਂ ਬਿੱਟੂ ਨੇ ਕਿਹਾ ਕਿ ਉੱਕਤ ਨੌਜਵਾਨ ਵਰਕਰ ਦਾ ਪਿਛਲਾ ਰਿਕਾਰਡ ਵੀ ਕਾਫ਼ੀ ਵਧੀਆ ਨਹੀਂ ਹੈ।ਨਾਲੇ ਪਾਰਟੀ ਚੁਣਨਾ ਤਾਂ ਵਰਕਰ ਦੀ ਆਪਣੀ ਇੱਛਾ ਹੁੰਦੀ ਹੈ, ਨਾ ਕਿ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਪਾਰਟੀ ਵਰਕਰ ਦੀ ਚੋਣ ਕਰਦੀ ਹੈ। ਉਨ੍ਹਾਂ ਕਿਹਾ ਕਿ ਉੱਕਤ ਨੌਜਵਾਨ ਦੀ ਹੀ ਗ਼ਲਤੀ ਹੈ, ਇਸੇ ਲਈ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ, ਕਿਉਂਕਿ ਇਸ ਲੜਾਈ ਵਿੱਚ ਪਹਿਲ ਨੌਜਾਵਨ ਨੇ ਹੀ ਕੀਤੀ ਸੀ।

ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਨੇਤਾ ਮਨਪ੍ਰੀਤ ਇਆਲੀ ਨੇ ਪੱਗ ਦੀ ਬੇਅਦਬੀ ਨੂੰ ਲੈ ਕੇ ਉੱਕਤ ਨੌਜਵਾਨ ਦਾ ਪੱਖ ਪੂਰਿਆ ਸੀ।

ਮਨਪ੍ਰੀਤ ਇਆਲੀ ਦੇ ਬਿਆਨ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਤੁਸੀਂ ਤਾਂ ਉਹ ਲੋਕ ਜਿੰਨ੍ਹਾਂ ਕਰ ਕੇ ਗੁਰੂ ਗ੍ਰੰਥ ਸਾਹਿਬ ਅਤੇ ਪੱਗ ਦੀ ਬੇਅਦਬੀ ਹੋਈ ਹੈ।

ਇਹ ਵੀ ਪੜ੍ਹੋ : ਕਾਂਗਰਸ ਦਫ਼ਤਰ ਦੇ ਬਾਹਰ ਹੰਗਾਮਾ ਕਰਨ ਵਾਲੇ ਨੌਜਵਾਨ 'ਤੇ ਹੀ ਮਾਮਲਾ ਦਰਜ

ABOUT THE AUTHOR

...view details