ਪੰਜਾਬ

punjab

ਪੁਲਿਸ ਨੇ ਖਤਰਨਾਕ ਗੈਂਗਸਟਰ ਨੂੰ ਕੀਤਾ ਕਾਬੂ, ਮੁਲਜ਼ਮ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ

By

Published : Oct 12, 2022, 4:22 PM IST

ਲੁਧਿਆਣਾ ਦੀ ਨੀਲਾ ਝੰਡਾ ਗੁਰਦੁਆਰਾ ਨੇੜੇ ਬੀਤੇ ਦਿਨੀਂ ਹੋਈ ਗੈਂਗਵਾਰ ਮਾਮਲੇ (In the gangwar case) ਵਿੱਚ ਵਿਸ਼ਾਲ ਜੈਕਬ ਨੂੰ ਕੀਤਾ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਮੁਲਜ਼ਮ ਉੱਤੇ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ ਅਤੇ ਮੁਲਜ਼ਮ ਕੋਲੋਂ ਨਾਜਾਇਜ਼ ਅਸਲਾ ਵੀ ਬਰਾਮਦ (Illegal weapons recovered) ਕੀਤਾ ਗਿਆ ਹੈ ।

Ludhiana police arrested the dangerous gangster, police also recovered illegal weapons from the accused
ਪੁਲਿਸ ਨੇ ਖਤਰਨਾਕ ਗੈਂਗਸਟਰ ਨੂੰ ਕੀਤਾ ਕਾਬੂ, ਮੁਲਜ਼ਮ ਕੋਲੋਂ ਪੁਲਿਸ ਨੇ ਨਾਜਾਇਜ਼ ਅਸਲਾ ਵੀ ਕੀਤਾ ਬਰਾਮਦ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਨੀਲਾ ਝੰਡਾ ਗੁਰਦੁਆਰਾ ਨੇੜੇ 7 ਸਤੰਬਰ ਨੂੰ ਦੋ ਗਰੁੱਪਾਂ ਦੇ ਵਿੱਚ ਹੋਈ ਗੈਂਗਵਾਰ (A fight between two groups) ਦੇ ਮਾਮਲੇ ਵਿੱਚ ਪੁਲਿਸ ਨੇ ਵਿਸ਼ਾਲ ਜੈਕਬ ਨਾ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਉਸ ਨੂੰ ਢੰਡਾਰੀ ਬ੍ਰਿਜ਼ ਨੇੜੇ ਸਾਹਨੇਵਾਲ ਰੋਡ ਉੱਤੇ ਨਾਕਾਬੰਦੀ ਦੌਰਾਨ ਮੁਹੱਲਾ ਅਮਰਪੁਰਾ ਤੋਂ ਕਾਬੂ ਕੀਤਾ ਗਿਆ ਹੈ।

ਪੁਲਿਸ ਮੁਤਾਬਿਕ ਗੈਂਗਸਟਰ ਕੋਲੋਂ ਗੈਂਗਵਾਰ ਦੇ ਦੌਰਾਨ ਵਰਤਿਆ ਗਿਆ 32 ਬੋਰ ਪਿਸਤੌਲ (32 bore pistol used during gangwar) ਅਤੇ 2 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਉੱਤੇ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ ਲੁਧਿਆਣਾ ਦੇ ਅੰਦਰ ਹੀ ਅੱਧਾ ਦਰਜਨ ਤੋਂ ਵੱਧ ਮਾਮਲੇ (More than half a dozen cases registered) ਦਰਜ ਹਨ। ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਦੇ ਸਾਥੀਆਂ ਉੱਤੇ ਪਹਿਲਾਂ ਵੀ ਇਰਾਦਾ ਕਤਲ ਲੁੱਟ-ਖੋਹ ਦੇ 4 ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ।

ਪੁਲਿਸ ਨੇ ਖਤਰਨਾਕ ਗੈਂਗਸਟਰ ਨੂੰ ਕੀਤਾ ਕਾਬੂ, ਮੁਲਜ਼ਮ ਕੋਲੋਂ ਪੁਲਿਸ ਨੇ ਨਾਜਾਇਜ਼ ਅਸਲਾ ਵੀ ਕੀਤਾ ਬਰਾਮਦ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ (Commissioner of Police) ਡਾਕਟਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਕ੍ਰਿਮੀਨਲ ਗਤੀਵਿਧੀਆਂ ਦੇ ਵਿਚ ਸ਼ਾਮਿਲ ਰਿਹਾ ਹੈ। ਉਸ ਦੀ ਗੈਂਗ ਦੇ ਖਿਲਾਫ ਅੱਧਾ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ, ਜਿਆਦਾਤਰ ਮਾਮਲੇ ਲੁੱਟਾਂ-ਖੋਹਾਂ ਅਤੇ ਇਰਾਦਾ ਕਤਲ ਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕੀਤਾ ਸੀ। ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਜੁਵਿਣਾਇਲ ਸਮੇਂ ਤੋਂ ਇਹ ਵਾਰਦਾਤਾਂ ਕਰਦਾ ਆ ਰਿਹਾ ਹੈ।

ਇਹ ਵੀ ਪੜ੍ਹੋ:ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰਾਂ ਸਮੇਤ ਪ੍ਰੀਤ ਫਗਵਾੜਾ ਗੈਂਗਸਟਰ ਗੈਂਗ ਦੇ 3 ਸਾਥੀ ਕਾਬੂ

ABOUT THE AUTHOR

...view details