ਪੰਜਾਬ

punjab

By

Published : May 7, 2020, 2:04 PM IST

ETV Bharat / state

ਲੁਧਿਆਣਾ: ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਠੇਕੇਦਾਰਾਂ ਦੀ ਨਹੀਂ ਬਣੀ ਸਰਕਾਰ ਨਾਲ ਸਹਿਮਤੀ

ਪੰਜਾਬ ਸਰਕਾਰ ਵੱਲੋਂ ਅੱਜ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਅੱਜ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਸਨ ਪਰ ਠੇਕੇਦਾਰਾਂ ਨੇ ਆਪਣੀਆਂ ਕੁੱਝ ਮੰਗਾਂ ਸਰਕਾਰ ਅੱਗੇ ਰੱਖ ਦਿੱਤੀਆਂ ਅਤੇ ਠੇਕੇ ਨਾ ਖੋਲ੍ਹਣ ਦਾ ਫੈਸਲਾ ਲਿਆ ਹੈ।

wine shops
wine shops

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅੱਜ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਸਨ ਅਤੇ ਹੋਮ ਡਿਲੀਵਰੀ ਵੀ ਸ਼ੁਰੂ ਕੀਤੀ ਜਾਣੀ ਸੀ ਪਰ ਠੇਕੇਦਾਰਾਂ ਨੇ ਆਪਣੀਆਂ ਕੁੱਝ ਮੰਗਾਂ ਸਰਕਾਰ ਅੱਗੇ ਰੱਖ ਦਿੱਤੀਆਂ ਅਤੇ ਠੇਕੇ ਨਾ ਖੋਲ੍ਹਣ ਦਾ ਫੈਸਲਾ ਲਿਆ ਹੈ। ਠੇਕੇਦਾਰਾਂ ਦੀ ਮੁੱਖ ਮੰਗ ਹੈ ਕਿ ਸਰਕਾਰ ਨੇ ਠੇਕੇ ਖੋਲ੍ਹਣ ਦੀ ਜੋ ਸਮਾਂ ਸੀਮਾ ਤੈਅ ਕੀਤੀ ਹੈ ਉਹ ਸਹੀ ਨਹੀਂ ਹੈ ਕਿਉਂਕਿ ਦਿਨ ਵੇਲੇ ਉਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ।

ਵੀਡੀਓ

ਇਸ ਦੌਰਾਨ ਗੱਲਬਾਤ ਕਰਦਿਆਂ ਲੁਧਿਆਣਾ ਤੋਂ ਸ਼ਰਾਬ ਦੇ ਠੇਕੇਦਾਰ ਅਤੇ ਵਾਈਨ ਐਸੋਸੀਏਸ਼ਨ ਦੇ ਮੈਂਬਰ ਸੰਬੋਧ ਗਰਗ ਸ਼ਾਲੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਹੀ ਠੇਕੇਦਾਰਾਂ ਨੇ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਸਮਾਂ ਸੀਮਾ ਤੈਅ ਕੀਤੀ ਹੈ ਉਹ ਗ਼ਲਤ ਹੈ। 4-5 ਘੰਟੇ ਦੇ ਵਿੱਚ ਵਿਕਰੀ ਨਹੀਂ ਹੁੰਦੀ ਅਤੇ ਨਾਲ ਹੀ ਉਨ੍ਹਾਂ ਨੇ ਪੁਰਾਣੇ ਸਟਾਕ ਨੂੰ ਲੈ ਕੇ ਵੀ ਸਰਕਾਰ ਦਾ ਸਟੈਂਡ ਸਾਫ਼ ਨਾ ਹੋਣ ਦੀ ਗੱਲ ਆਖੀ।

ਇਹ ਵੀ ਪੜ੍ਹੋ: UV ਸਫ਼ਾਈ ਰੋਬੋਟ ਦੀ ਮਦਦ ਲੈਣ ਵਾਲਾ ਪਹਿਲਾ ਹਵਾਈ ਅੱਡਾ ਬਣਿਆ ਪੀਟਰਸਬਰਗ ਕੌਮਾਂਤਰੀ ਹਵਾਈ ਅੱਡਾ

ਠੇਕੇਦਾਰ ਨੇ ਕਿਹਾ ਹੈ ਕਿ ਸਰਕਾਰ ਜੋ ਸ਼ਰਾਬ ਦੀ ਹੋਮ ਡਲਿਵਰੀ ਦੀ ਗੱਲ ਕਹਿ ਰਹੀ ਹੈ, ਉਹ ਵੀ ਮੁਮਕਿਨ ਨਹੀਂ, ਕਿਉਂਕਿ ਉਨ੍ਹਾਂ ਕੋਲ ਸ਼ਰਾਬ ਦੀ ਦੁਕਾਨਾਂ ਤੇ ਇੰਨੇ ਕਰਿੰਦੇ ਮੌਜੂਦ ਨਹੀਂ ਹਨ। ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਰੋੜਾਂ ਰੁਪਿਆ ਦਾ ਸਟੋਕ ਅੰਦਰ ਪਿਆ ਹੈ ਅਤੇ ਸਰਕਾਰ ਉਨ੍ਹਾਂ ਤੋਂ ਹੁਣ ਨਵੀਂ ਫੀਸ ਵੀ ਭਰਨ ਦੀ ਗੱਲ ਕਹਿ ਰਹੀ ਹੈ ਜਦੋਂ ਕਿ ਉਨ੍ਹਾਂ ਦਾ ਕੰਮ ਨਹੀਂ ਚੱਲ ਰਿਹਾ ਅਤੇ ਉਹ ਇੱਕ ਮਹੀਨੇ ਤੋਂ ਵਿਹਲੇ ਬੈਠੇ ਮੰਦੀ ਦੀ ਮਾਰ ਝੱਲ ਰਹੇ ਹਨ।

ਜ਼ਿਕਰੇਖ਼ਾਸ ਹੈ ਕਿ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਨੂੰ 2 ਵਾਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਅਪੀਲ ਕਰ ਚੁੱਕੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਖੋਲ੍ਹਣ ਦਾ ਫੈਸਲਾ ਵੀ ਦੇ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕੇ ਬੰਦ ਹੋਣ ਕਾਰਨ ਮਹੀਨੇ ਦਾ 500 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਲਈ ਹੀ ਸਰਕਾਰ ਠੇਕੇ ਖੋਲ੍ਹਣਾ ਚਾਹੁੰਦੀ ਹੈ।

ABOUT THE AUTHOR

...view details