ਪੰਜਾਬ

punjab

By

Published : Dec 8, 2020, 12:20 PM IST

ETV Bharat / state

ਕਿਸਾਨ ਅੰਦੋਲਨ ਕਾਰਨ 5 ਹਜ਼ਾਰ ਕਰੋੜ ਦਾ ਘਾਟਾ, ਫਿਰ ਵੀ ਇੱਕ ਟਰੱਕ ਜੈਕਟਾਂ ਭੇਜਿਆ ਦਿੱਲੀ

ਕਿਸਾਨ ਅੰਦੋਲਨ ਕਾਰਨ ਟਰੈਕ ਬੰਦ ਹਨ ਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਲੁਧਿਆਣਾ ਦੀ ਨਿੱਟਵੀਅਰ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ। ਫਿਰ ਵੀ ਨਿੱਟਵੀਅਰ ਇੰਡਸਟਰੀ ਨੇ ਕਿਸਾਨਾਂ ਦੇ ਬੰਦ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਲਈ ਠੰਡ ਦੇ ਕਪੜੇ ਭੇਜੇ ਹਨ।

ਫ਼ੋਟੋ
ਫ਼ੋਟੋ

ਲੁਧਿਆਣਾ: ਦੇਸ਼ ਦਾ ਅੰਨਦਾਤਾ ਜਿੱਥੇ ਆਪਣੇ ਹੱਕੀ ਮੰਗਾਂ ਦੀ ਲੜਾਈ ਲੜ ਰਿਹਾ ਹੈ। ਉੱਥੇ ਹੀ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੁਧਿਆਣਾ ਦੀ ਨਿੱਟਵੀਅਰ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ। ਹਾਲਾਂਕਿ ਨਿੱਟਵੀਅਰ ਇੰਡਸਟਰੀ ਨੇ ਇਸ ਦੇ ਬਾਵਜੂਦ ਕਿਸਾਨਾਂ ਦੇ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਸਾਨਾਂ ਦੀ ਮਦਦ ਲਈ ਇੱਕ ਟਰੱਕ ਭਰ ਕੇ ਜੈਕਟਾਂ ਦਿੱਲੀ ਭੇਜਿਆ ਹਨ।

ਭਾਰਤ ਬੰਦ ਦਾ ਕਰਦੇ ਹਾਂ ਸਮਰਥਨ: ਵਿਨੋਦ ਥਾਪਰ

5000 ਕਰੋੜ ਦਾ ਹੋਇਆ ਨੁਕਸਾਨ, ਫਿਰ ਵੀ ਕਿਸਾਨਾਂ ਲਈ ਦਰਿਆ ਦਿਲ

ਨਿੱਟਵੀਅਰ ਇੰਡਸਟਰੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਸੀਜ਼ਨ ਹੋਣ ਕਰਕੇ ਉਨ੍ਹਾਂ ਨੂੰ ਹੁਣ ਤੱਕ 5 ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈ ਚੁੱਕਿਆ ਹੈ। ਨਿੱਟਵੀਅਰ ਇੰਡਸਟਰੀ ਲੁਧਿਆਣਾ ਦੇ ਪ੍ਰਧਾਨ ਵਿਨੋਦ ਥਾਪਰ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਫਿਰ ਕਿਸਾਨ ਅੰਦੋਲਨ ਕਰਕੇ ਸੀਜ਼ਨ ਦਾ ਕੰਮ ਹੁਣ ਲਗਭਗ ਖ਼ਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ।

ਫ਼ੋਟੋ

ਭਾਰਤ ਬੰਦ ਦਾ ਕਰਦੇ ਹਾਂ ਸਮਰਥਨ

ਉਨ੍ਹਾਂ ਕਿਹਾ ਕਿ ਟ੍ਰੇਨਾਂ ਘੱਟ ਚੱਲਣ ਕਰਕੇ ਅਤੇ ਕਿਸਾਨ ਅੰਦੋਲਨ ਕਰਕੇ ਸ਼ਿਪਮੈਂਟ ਪੂਰੀ ਤਰ੍ਹਾਂ ਬੰਦ ਹੈ। ਲੁਧਿਆਣਾ ਦੀ ਇੰਡਸਟਰੀ ਨੇ ਜੋ ਸਾਮਾਨ ਬਣਾਇਆ ਸੀ ਉਹ ਸਟਾਕ ਹੋ ਗਿਆ ਹੈ, ਪਰ ਇਸਦੇ ਬਾਵਜੂਦ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹਨ ਅਤੇ ਭਾਰਤ ਬੰਦ ਦਾ ਵੀ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਇੰਡਸਟਰੀਆਂ ਨੂੰ ਮੰਗਲਵਾਰ ਪੂਰੀ ਤਰ੍ਹਾਂ ਬੰਦ ਰਹਿਣ ਦਾ ਵੀ ਫ਼ੈਸਲਾ ਲਿਆ ਗਿਆ ਹੈ।

ਫ਼ੋਟੋ

ਠੰਡ ਵਿੱਚ ਠਰ ਰਹੇ ਕਿਸਾਨਾਂ ਲਈ ਭੇਜਿਆ ਗਈਆਂ ਟਰੱਕ ਭਰ ਕੇ ਜੈਕਟਾਂ

ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸਾਥ ਲਈ ਉਨ੍ਹਾਂ ਨੇ ਟਰੱਕ ਵਿੱਚ ਜੈਕਟਾਂ ਭਰ ਕੇ ਵੀ ਬੀਤੇ ਦਿਨੀਂ ਭੇਜਿਆ ਹੈ। ਵਿਨੋਦ ਥਾਪਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਦਾ ਹੱਲ ਜਲਦ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਕਿਸਾਨ ਹੀ ਨਹੀਂ ਸਗੋਂ ਹੋਰ ਕਈ ਇੰਡਸਟਰੀ ਵੀ ਇਸ ਨਾਲ ਜੁੜੀ ਹੋਈ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਕਰਕੇ ਅੱਜ ਹਰ ਵਰਗ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਹਰ ਵਰਗ ਘਾਟੇ ਵੱਲ ਚੱਲ ਰਿਹਾ ਹੈ। ਇੱਥੋਂ ਤੱਕ ਕਿ ਜੀਡੀਪੀ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ABOUT THE AUTHOR

...view details