ਪੰਜਾਬ

punjab

ਲੁਧਿਆਣਾ: ਬੀਸੀਐੱਮ ਸਕੂਲ ਦੇ ਬਾਹਰ ਦੋ ਵਿਦਿਆਰਥੀ ਗੁਟਾਂ ਵਿਚਾਲੇ ਹੋਈ ਝੜਪ, 2 ਜ਼ਖ਼ਮੀ

By

Published : Nov 27, 2019, 5:53 PM IST

ਲੁਧਿਆਣਾ ਦੇ ਬੀਸੀਐੱਮ ਸਕੂਲ ਦੇ ਬਾਹਰ ਨੌਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ। ਇਸ ਝਗੜੇ ਵਿੱਚ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ।

ਜ਼ਖ਼ਮੀ ਨੌਜਵਾਨ
ਫ਼ੋਟੋ

ਲੁਧਿਆਣਾ: ਬੀਸੀਐੱਮ ਸਕੂਲ ਦੇ ਬਾਹਰ ਨੌਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ ਜਿਸ ਵਿੱਚ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਦਿੰਦਿਆਂ ਪੀੜਤ ਦੇ ਦੋਸਤ ਨੇ ਦੱਸਿਆ ਕਿ ਬੀਸੀਐੱਮ ਸਕੂਲ ਦੇ ਦੋ ਬੱਚਿਆਂ ਵਿਚਕਾਰ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਵਿਦਿਆਰਥੀ ਨੇ ਆਪਣੇ ਕੁੱਝ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਉਨ੍ਹਾਂ ਨੇ ਦੂਜੇ ਬੱਚੇ ਦੇ ਰਿਸ਼ਤੇਦਾਰਾਂ 'ਤੇ ਹਮਲਾ ਕਰ ਦਿੱਤਾ।

ਜਾਣਕਾਰੀ ਮੁਤਾਬਕ ਸਕੂਲ ਵਿੱਚ ਹੋਈ ਮਾਮੂਲੀ ਝੜਪ ਤੋਂ ਬਾਅਦ ਇੱਕ ਵਿਦਿਆਰਥੀ ਨੇ ਆਪਣੇ ਸਾਥੀਆਂ ਨੂੰ ਸਕੂਲ ਦੇ ਬਾਹਰ ਬੁਲਾ ਲਿਆ। ਇਹ ਪਤਾ ਲੱਗਣ 'ਤੇ ਦੂਜੇ ਵਿਦਿਆਰਥੀ ਨੇ ਵੀ ਆਪਣੇ ਮਾਮੇ ਅਤੇ ਰਿਸ਼ਤੇਦਾਰ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਪਹਿਲੇ ਵਿਦਿਆਰਥੀ ਵੱਲੋਂ ਬੁਲਾਏ ਗਏ ਕੁੱਝ ਬਦਮਾਸ਼ਾਂ ਨੇ ਦੂਜੇ ਵਿਦਿਆਰਥੀ ਦੇ ਮਾਮੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਨੂੰ ਗੰਭੀਰ ਸੱਟਾਂ ਵੱਜੀਆਂ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਹਾਈ ਕੋਰਟ ਦੇ ਆਦੇਸ਼ਾਂ 'ਤੇ ਬੰਦ ਹੋਈ ਲੈਦਰ ਦੀਆਂ ਫ਼ੈਕਟਰੀਆਂ, ਬੇਰੁਜ਼ਗਾਰ ਹੋਏ ਮਜ਼ਦੂਰ

ਉਧਰ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਸਕੂਲ ਵਿੱਚ ਦੋ ਵਿਦਿਆਰਥੀਆਂ ਦੇ ਆਪਸੀ ਝਗੜੇ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ ਹੈ।

ABOUT THE AUTHOR

...view details