ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਲੁਧਿਆਣਾ ਦੇ ਸਤਲੁਜ ਦਰਿਆ ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਨੂੰ ਇੱਕ ਘੰਟੇ ਲਈ ਮੁਫ਼ਤ (Farmers get Ladowal toll plaza free for 1 hour) ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਟੋਲ ਪ੍ਰਬੰਧਕਾਂ ਦੀ ਰਾਹਗੀਰਾਂ ਨਾਲ ਬਹਿਸਬਾਜ਼ੀ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਸਨ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਹ ਰੋਸ ਜ਼ਾਹਿਰ ਕੀਤਾ ਗਿਆ।
ਇਹ ਵੀ ਪੜੋ:ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਵੀਡੀਓ ਵਾਇਰਲ ਹੋਣ ਦੇ ਰੋਸ ਵਿੱਚ ਕੌਮੀ ਸ਼ਾਹ ਰਾਹ 44 ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ (Ladowal toll plaza) ’ਤੇ ਕਿਸੇ ਵੀ ਰਾਹਗੀਰ ਨੂੰ ਇੱਕ ਘੰਟੇ ਲਈ ਪੈਸੇ ਨਹੀਂ ਦੇਣ ਦਿੱਤੇ ਗਏ। ਇੰਨਾ ਹੀ ਨਹੀਂ ਕਿਸਾਨ ਯੂਨੀਅਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ (Ladowal toll plaza) ਪ੍ਰਬੰਧਕਾਂ ਨੂੰ 25 ਅਪ੍ਰੈਲ ਤੱਕ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ ਅਤੇ ਸਾਫ ਤੌਰ ’ਤੇ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਨੇ ਆਮ ਲੋਕਾਂ ਰਾਹਗੀਰਾਂ ਜਾਂ ਪੰਜਾਬ ਵਾਸੀਆਂ ਦੇ ਨਾਲ ਬਦਸਲੂਕੀ ਬੰਦ ਨਹੀਂ ਕੀਤੀ ਤਾਂ ਕਿਸਾਨ ਜਥੇਬੰਦੀਆਂ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਕੇ ਤੌਰ ’ਤੇ ਉਖਾੜ ਦੇਣਗੀਆਂ।