ਲੁਧਿਆਣਾ: ਬੁੱਢਾ ਨਾਲੇ ਨੇ ਆਪਣੇ ਕਾਲੇ ਪਾਣੀ ਕਾਰਨ ਨੇੜੇ ਵਸਦੇ ਲੋਕਾਂ ਦਾ ਜੀਨਾ ਮੁਹਾਲ ਕੀਤਾ ਹੋਇਆ ਹੈ। ਲੁਧਿਆਣਾ ਦਾ ਬੁੱਢਾ ਨਾਲਾ ਨਾਲ ਲੱਗਦੇ ਨਿਊ ਕੁੰਦਨਪੁਰੀ ਗੋਬਿੰਦਪੁਰਾ ਅਤੇ ਕੁੰਦਨਪੁਰੀ ਇਲਾਕੇ ਦੇ ਵਿੱਚ ਇਸ ਕਦਰ ਕਹਿਰ ਮਚਾ ਰਿਹਾ ਹੈ ਕਿ ਲੋਕਾਂ ਦਾ ਗਲੀਆਂ ਚੋਂ ਲੰਘਣਾ ਅਤੇ ਰਹਿਣਾ ਵੀ ਔਖਾ ਹੋ ਗਿਆ ਹੈ..ਪਰ ਨਾ ਹੀ ਕੋਈ ਕੌਂਸਲਰ ਨਹੀਂ ਕੋਈ ਮੇਅਰ ਅਤੇ ਨਾ ਹੀ ਕੋਈ ਵਿਧਾਇਕ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪਹੁੰਚਿਆ।
ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-3
ਸਾਡੀ ਟੀਮ ਨੇ ਜਦੋਂ ਇਸ ਇਲਾਕੇ ਦਾ ਜਾਇਜ਼ਾ ਲਿਆ ਤਾਂ ਹਾਲਾਤ ਇੰਨੇ ਖ਼ਰਾਬ ਸਨ ਕਿ ਬੁੱਢੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਸੀ ਲੋਕ ਘਰਾਂ ਦੀ ਛੱਤਾਂ ਤੇ ਚੜ੍ਹੇ ਹੋਏ ਸਨ ਇੱਥੋਂ ਤਕ ਕਿ ਮੋਟਰਸਾਈਕਲ ਸਵਾਰ ਵੀ ਗਲੀਆਂ ਚੋਂ ਲੰਘਣ ਤੋਂ ਕਤਰਾ ਰਹੇ ਸਨ..ਸਾਡੀ ਟੀਮ ਨੇ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਹਾਲਾਤ ਇਹੋ ਜਿਹੀ ਹੁੰਦੇ ਨੇ।