ਪੰਜਾਬ

punjab

ETV Bharat / state

ਲੁਧਿਆਣਾ ਲੁੱਟ ਮਾਮਲੇ 'ਚ ਖੁਲਾਸਾ, 50 ਲੱਖ ਰੁਪਏ ਬਰਾਮਦ, ਸੈਪਟਿਕ ਟੈਂਕ 'ਚ ਰੱਖੇ ਸੀ ਲਕੋਅ ਕੇ, ਪੜ੍ਹੋ ਕਿਵੇਂ ਫੜਿਆ ਛੇਵਾਂ ਮੁਲਜ਼ਮ

ਲੁਧਿਆਣਾ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਤੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਇਹ ਰਕਮ ਸੈਪਟਿਕ ਟੈਂਕ ਵਿੱਚ ਲੁਕੋ ਕੇ ਰੱਖੀ ਹੋਈ ਸੀ। ਇਸੇ ਤਰ੍ਹਾਂ ਛੇਵਾਂ ਮੁਲਜ਼ਮ ਵੀ 25 ਲੱਖ ਕੈਸ਼ ਨਾਲ ਫੜਿਆ ਗਿਆ ਹੈ।

Disclosure in Ludhiana robbery case
ਲੁਧਿਆਣਾ ਲੁੱਟ ਮਾਮਲੇ 'ਚ ਖੁਲਾਸਾ, 50 ਲੱਖ ਰੁਪਏ ਬਰਾਮਦ, ਸੈਪਟਿਕ ਟੈਂਕ 'ਚ ਰੱਖੇ ਸੀ ਲਕੋਅ ਕੇ, ਪੜ੍ਹੋ ਕਿਵੇਂ ਫੜਿਆ ਛੇਵਾਂ ਮੁਲਜ਼ਮ

By

Published : Jun 15, 2023, 7:03 PM IST

Updated : Jun 17, 2023, 7:38 PM IST

ਲੁੱਟ ਦੇ ਮਾਮਲੇ ਦੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ।

ਲੁਧਿਆਣਾ :ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਲੁੱਟ ਦੇ ਮਾਮਲੇ ਦੇ ਹੇਠ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ। ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਬਾਕੀਆਂ ਨੇ ਭੇਤ ਖੋਲਣੇ ਵੀ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੇ ਕੱਲ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਨਰਿੰਦਰ ਸਿੰਘ ਉਰਫ ਹੈਪੀ ਨੂੰ 25 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਰਕਮ ਹੋਈ ਬਰਾਮਦ : ਪੁਲਿਸ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਦੀ ਲੁੱਟ ਹੋਈ ਹੋਰ ਰਾਸ਼ੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਜੋ ਉਸ ਨੇ ਘਰ ਦੇ ਸੈਪਟਿਕ ਟੈਂਕ ਦੇ ਵਿਚ ਲੁਕਾ ਕੇ ਰੱਖੀ ਹੋਈ ਸੀ। ਇਹ ਪੈਸੇ ਪੈਸੇ ਜਦੋਂ ਕੱਢੇ ਗਏ ਤਾਂ ਪੁਲਿਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਭਿੱਜੇ ਹੋਏ ਨੋਟ ਪੁਲਿਸ ਦੀ ਟੀਮ ਨੇ ਬਰਾਮਦ ਕੀਤੇ। ਮਨਜਿੰਦਰ ਤੋਂ ਪੁੱਛਗਿੱਛ ਦੌਰਾਨ ਇਹ ਰਕਮ ਬਰਾਮਦ ਹੋਈ ਹੈ। ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਨਗਦੀ ਬਰਾਮਦ ਕਰ ਚੁੱਕੀ ਹੈ।


ਇਸ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਉਰਫ ਮਨੀ ਕੋਲ ਪੁੱਛਗਿੱਛ ਤੋਂ ਬਾਅਦ ਉਸ ਨੇ ਇਹ ਰਕਮ ਦਾ ਖੁਲਾਸਾ ਕੀਤਾ ਹੈ, ਆਪਣੇ ਘਰ ਦੇ ਵਿੱਚ ਇਹ ਰਕਮ ਉਸ ਨੇ ਲੁਕਾ ਕੇ ਰੱਖੀ ਹੋਈ ਸੀ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਸ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਇਹਨਾਂ ਪੈਸਿਆਂ ਬਾਰੇ ਨਹੀਂ ਦੱਸੇਗਾ ਤਾਂ ਸ਼ਾਇਦ ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਵੇਗੀ। ਮਨਜਿੰਦਰ ਦੇ ਕੋਲੋਂ ਹੁਣ ਤੱਕ ਡੇਢ ਕਰੋੜ ਰੁਪਿਆ ਬਰਾਮਦ ਹੋ ਚੁੱਕਾ ਹੈ। ਜਦੋਂਕਿ ਛੇਵੇਂ ਮੁਲਜ਼ਮ ਨਰਿੰਦਰ ਸਿੰਘ ਉਰਫ ਹੈਪੀ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਉਸ ਨੂੰ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਪਿੰਡ ਕੋਠੇ ਹਰੀ ਸਿੰਘ ਜਗਰਾਓਂ ਤੋਂ ਗ੍ਰਿਫਤਾਰ ਕੀਤਾ ਹੈ।

Last Updated : Jun 17, 2023, 7:38 PM IST

ABOUT THE AUTHOR

...view details