ਲੁਧਿਆਣਾ:ਲੁਧਿਆਣਾ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਸੁੰਦਰੀਕਰਨ ਨੂੰ ਲੈ ਕੇ ਹੋ ਰਹੀ ਦੇਰੀ ਨੂੰ ਲੈਕੇ ਹੁਣ ਸੁਖਦੇਵ ਥਾਪਰ ਦੇ ਵੰਸ਼ਜ ਤੇ ਕਈ ਹੋਰਨਾਂ ਸੰਗਠਨਾਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ ਹੈ।
ਸਾਰੇ ਹੀ ਸੰਗਠਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ 15 ਮਈ ਤੱਕ ਘਰ ਦੇ ਸੁੰਦਰੀਕਰਨ ਤੇ 40 ਗਈ ਥਾਂ ਸੁਖਦੇਵ ਥਾਪਰ ਦੇ ਜੱਦੀ ਘਰ ਤੱਕ ਪੁੱਜਣ ਲਈ ਰਸਤਾ ਖੁੱਲ੍ਹਾ ਕਰਨ ਦਾ ਸਮਾਂ ਲਿਆ ਗਿਆ ਸੀ, ਪਰ ਕੰਮ ਕਾਫੀ ਹੌਲੀ ਚੱਲ ਰਿਹਾ ਹੈ ਅਤੇ ਇਨ੍ਹਾਂ ਹੀ ਨਹੀਂ ਮਿਆਦ ਤੱਕ ਕੰਮ ਪੂਰਾ ਹੋਣ ਦੀ ਵੀ ਕੋਈ ਉਮੀਦ ਨਹੀਂ ਹੈ। ਜਿਸ ਕਰਕੇ ਹੁਣ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਨੇ ਹੁਣ ਪ੍ਰਸ਼ਾਸ਼ਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਉਨ੍ਹਾਂ ਨਾਲ ਕੁੱਝ ਸਮਾਜ ਸੇਵੀ ਤੇ ਧਾਰਮਿਕ ਸੰਗਠਨਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ।
15 ਮਈ ਨੂੰ ਦਰਅਸਲ ਸ਼ਹੀਦ ਸੁਖਦੇਵ ਥਾਪਰ ਦਾ ਜਨਮਦਿਨ ਹੈ, ਜਿਸ ਕਰਕੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ ਦਾ ਵੱਲੋਂ ਲਗਾਤਾਰ ਉਨ੍ਹਾਂ ਦੇ ਜੱਦੀ ਘਰ ਦੀ ਸੁੰਦਰੀਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪਰ ਕੰਮ ਹੌਲੀ ਹੋਣ ਕਰਕੇ 15 ਮਈ ਤੱਕ ਇਹ ਸੁੰਦਰੀਕਰਨ ਦਾ ਕੰਮ ਪੂਰਾ ਨਾ ਹੋਣ ਦੇ ਕਿਆਸ ਲੱਗ ਰਹੇ ਹਨ, ਜਿਸ ਕਰਕੇ ਹੁਣ ਉਨ੍ਹਾਂ ਨੇ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ ਦੂਜੇ ਪਾਸੇ ਰਸਤੇ ਦੀ ਮੰਗ ਨੂੰ ਲੈ ਕੇ ਵੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਹਾਲੇ ਤੱਕ ਰਸਤਾ ਵੀ ਐਕਵਾਇਰ ਨਹੀਂ ਕੀਤਾ ਗਿਆ, 3 ਅਫ਼ਸਰ ਹੁਣ ਤੱਕ ਬਦਲ ਚੁੱਕੇ ਹਨ, ਜਿਸ ਦੇ ਰੋਸ ਵਜੋਂ ਹੁਣ ਸੰਗਠਨ ਹੜਤਾਲ 'ਤੇ ਬੈਠ ਗਏ ਹਨ।