ਪੰਜਾਬ

punjab

ETV Bharat / state

ਕੋਰੋਨਾ ਪੋਸਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ,ਰਿਪੋਰਟ ਆਈ ਨੇਗਟਿਵ

ਕੋਰੋਨਾ ਹੈ ਪਰ ਇਸਦੀ ਆਦਿ ਵਿਚ ਇੰਸਾਨੀਅਤ ਭੁੱਲ ਚੁੱਕੇ ਹਨ ਡਾਕਟਰ :ਪ੍ਰਵੀਨ ਡੰਗ ਕੋਰੋਨਾ ਪੋਸਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ,ਰਿਪੋਰਟ ਆਈ ਨੈਗਟਿਵ ਚਿੱਟੀਆਂ ਭੇਡਾਂ ਦੇ ਖਿਲਾਫ ਕਨੂੰਨੀ ਕਾਰਵਾਈ ਨੂੰ ਅੱਗੇ ਆਇਆ ਜਾਗ੍ਰਤੀ ਸੈਨਾ ਸੰਗਠਨ

ਕੋਰੋਨਾ ਪੋਸਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ,ਰਿਪੋਰਟ ਆਈ ਨੇਗਟਿਵ
ਕੋਰੋਨਾ ਪੋਸਟਿਵ ਦੱਸ ਕੇ ਔਰਤ ਦਾ ਕਰ ਦਿੱਤਾ ਸੰਸਕਾਰ,ਰਿਪੋਰਟ ਆਈ ਨੇਗਟਿਵ

By

Published : Apr 19, 2021, 10:33 PM IST

ਲੁਧਿਆਣਾ: ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪਰ ਅੱਜ ਕੁੱਝ ਡਾਕਟਰ ਕੋਰੋਨਾ ਦੀ ਆੜ ਵਿਚ ਇੰਸਾਨੀਅਤ ਨੂੰ ਭੁੱਲ ਚੁੱਕੇ ਹਨ ਅਤੇ ਅੱਜ ਵੀ ਚਿੱਟੇ ਕਪੜਿਆਂ ਵਿਚ ਕਾਲੀਆਂ ਭੇਡਾਂ ਆਪਣੀ ਮੌਜੂਦਗੀ ਨਾਲ ਇੰਸਾਨੀਅਤ ਨੂੰ ਤਾਰ ਤਾਰ ਕਰ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹੋਇਆ ਮ੍ਰਿਤਕ ਪਤੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਸੰਤ ਨਗਰ ਦੇ ਰਹਿਣ ਵਾਲੇ ਹੈ ਪਤਨੀ ਦਿਵਿਆ ਜਿਸਨੂੰ ਡਾਕਟਰਾਂ ਨੇ ਕੋਰੋਨਾ ਦਾ ਮਰੀਜ ਬਣਾ ਕੇ ਉਸਦਾ ਸੰਸਕਾਰ ਕਰ ਦਿੱਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ। ਜਦੋ ਕਿ ਬਾਅਦ ਵਿੱਚ ਔਰਤ ਦੀ ਰਿਪੋਰਟ ਕੋਰੋਨਾ ਨੈਗਟਿਵ ਨਿਕਲੀ ਜੋ ਕਿ ਡਾਕਟਰਾਂ ਦੀ ਲਾਪਰਵਾਹੀ ਨੂੰ ਉਜਾਗਰ ਕਰਦੀ ਹੈ। ਉਹਨਾਂ ਕਿਹਾ ਕਿ ਦੀਵਿਆਂ ਨਾਮ ਦੀ ਔਰਤ ਜਿਸਦਾ ਏਐਸਆਈ ਵਿੱਚ ਕਾਰਡ ਬਣਿਆ ਹੋਇਆ ਸੀ। ਉਸ ਦੀ ਤਬੀਅਤ ਖਰਾਬ ਹੋਣ ਤੇ ਉਸਦਾ ਪਤੀ ਇਲਾਜ ਲਈ ਉਸਨੂੰ ਏਐਸਆਈ ਹਸਪਤਾਲ ਲਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਪਹਿਲਾਂ ਉਹਨਾਂ ਨੂੰ ਔਰਤ ਦਾ ਕੋਰੋਨਾ ਟੈਸਟ ਕਰਾਉਣ ਲਈ ਕਿਹਾ ਅਤੇ ਉਹਨਾਂ ਨੂੰ ਸਿਵਿਲ ਹਸਪਤਾਲ ਭੇਜਿਆ ਅਤੇ ਡਾਕਟਰਾਂ ਦੇ ਕਹਿਣ ਤੇ ਉਹਨਾਂ ਨੇ ਕੋਰੋਨਾ ਟੈਸਟ ਵੀ ਕਰਾਇਆ। ਪਰ ਏਐਸਆਈ ਦੇ ਡਾਕਟਰਾਂ ਨੇ ਫਿਰ ਕਿਹਾ ਕਿ ਜਦੋਂ ਤੱਕ ਰਿਪੋਰਟ ਨਹੀਂ ਆਂਉਦੀ ਉਹ ਇਲਾਜ ਨਹੀਂ ਦੇ ਸਕਦੇ। ਜਿਸਦੇ ਚੱਲਦੇ ਉਹ ਸਿਵਿਲ ਹਸਪਤਾਲ ਵਿਚ ਐਡਮਿਟ ਹੋ ਗਈ। ਜਿੱਥੇ ਉਸਨੂੰ ਐਸੋਲੇਸ਼ਨ ਵਿਚ ਰੱਖਿਆ ਗਿਆ। ਪਰ ਤਬੀਅਤ ਖਰਾਬ ਹੋਣ ਦੇ ਚੱਲਦਿਆਂ ਉਕਤ ਔਰਤ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਸਨੂੰ ਕੋਰੋਨਾ ਦਾ ਮਰੀਜ ਬਣਾ ਦਿੱਤਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਉਸਦਾ ਮੂੰਹ ਦਿਖਾਏ ਬਿਨਾ ਹੀ ਉਸਦਾ ਸੰਸਕਾਰ ਵੀ ਕਰ ਦਿੱਤਾ। ਜਿਸਦਾ ਸਾਰਾ ਖਰਚਾ ਵੀ ਉਹਨਾਂ ਨੇ ਪਰਿਵਾਰ ਤੋਂ ਵਸੂਲ ਕੀਤਾ। ਪ੍ਰਵੀਨ ਡੰਗ ਨੇ ਕਿਹਾ ਕਿ ਇਸਤੋਂ ਬਾਅਦ ਡਾਕਟਰਾਂ ਦਾ ਅਸਲੀ ਚੇਹਰਾ ਸਾਹਮਣੇ ਆਇਆ ਜੱਦ ਉਹਨਾਂ ਵਲੋਂ ਦੀਵਿਆਂ ਔਰਤ ਦੀ ਕੋਰੋਨਾ ਰਿਪੋਰਟ ਨੇਗਟਿਵ ਦਾ ਸੰਦੇਸ਼ ਭੇਜਿਆ।


ਪਰਿਵਾਰ ਮੇੈਂਬਰਾ ਨੇ ngo ਦੇ ਪ੍ਰਧਾਨ ਪ੍ਰਵੀਨ ਡੰਗ ਨਾਲ ਗੱਲ ਕਰ ਡਾਕਟਰਾ ਦੀ ਲਾਪਰਵਾਹੀ ਹੋਣ ਕਾਰਨ ਇਨਸਾਫ਼ ਵਾਸਤੇ ਪ੍ਰਸ਼ਾਸ਼ਨ ਨੂੰ ਲੈ ਕੇ ਪ੍ਰੈਸ ਵਾਰਤਾ ਕੀਤੀ ਪ੍ਰਵੀਨ ਡੰਗ ਨੇ ਕਿਹਾ ਕਿ ਡਾਕਟਰਾਂ ਦੀ ਇਸ ਲਾਪਰਵਾਹੀ ਦੀ ਕੀਮਤ ਪਰਿਵਾਰ ਵਾਲਿਆਂ ਨੂੰ ਭੁਗਤਣੀ ਪਈ ਹੈ। ਜਿਨ੍ਹਾਂ ਨੂੰ ਅੰਤਿਮ ਦਰਸ਼ਨ ਤੱਕ ਨਸੀਬ ਨਹੀਂ ਹੋਏ ਅਤੇ ਜਾਗ੍ਰਤੀ ਸੈਨਾ ਵੱਲੋਂ ਔਰਤ ਦੇ ਪਤੀ ਨਰਿੰਦਰ ਕੁਮਾਰ ਦੀ ਸ਼ਿਕਾਇਤ ਤੇ ਡਾਕਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ ਅਤੇ ਡਾਕਟਰਾਂ ਦੀ ਸ਼ਿਕਾਇਤ ਇੰਡੀਅਨ ਮੈਡੀਕਲ ਕੌਂਸਿਲ ਵਿਚ ਕਰਨਗੇ ਅਤੇ ਨਾਲ ਹੀ ਪੁਲਿਸ ਵਿਚ ਵੀ ਇਸਦੀ ਸ਼ਿਕਾਇਤ ਦਰਜ ਕਰਾਈ ਜਾਵੇਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਐਸਆਈ ਹਸਪਤਾਲ ਜੋ ਕਿ ਸਰਕਾਰ ਵੱਲੋਂ ਇੱਕ ਅਟੋਨਮਸ ਬਾਡੀ ਹੈ ਅਤੇ ਲੋਕਾਂ ਨੂੰ ਸਿਵਿਲ ਹਸਪਤਾਲ ਭੇਜਣ ਦੀ ਬਜਾਏ ਉਹਨਾਂ ਦਾ ਕੋਰੋਨਾ ਟੈਸਟ ਉੱਥੇ ਹੀ ਕੀਤਾ ਜਾਵੇ ਅਤੇ ਨਾਲ ਹੀ ਆਈਸੋਲੇਸ਼ਨ ਵਾਰਡ ਬਣਾਇਆ ਜਾਵੇ। ਜਦੋ ਤੱਕ ਡਾਕਟਰਾਂ ਦੀ ਸੁਪ੍ਰਵਿਜਨ ਵਿੱਚ ਰਹਿਣ ਨਾ ਕਿ ਗਰੀਬ ਲੋਕਾਂ ਨੂੰ ਮਰਨ ਲਈ ਛੱਡਿਆ ਜਾਵੇ ਅਤੇ ਸੰਗਠਨ ਚੇਤਾਵਨੀ ਦਿੰਦੀ ਹੈ। ਕਿ ਜੇਕਰ ਏਐਸਆਈ ਆਪਣੀ ਸੇਵਾਵਾਂ ਵਿਚ ਸੁਧਾਰ ਨਹੀਂ ਕਰਦਾ ਤਾਂ ਤਾਂ ਸੰਗਠਨ ਇਸਦੀ ਸ਼ਿਕਾਇਤ ਸ਼੍ਰਮ ਮੰਤ੍ਰਲਾਏ ਅਤੇ ਭਾਰਤ ਸਰਕਾਰ ਤੋਂ ਕਰੇਗਾ ਅਤੇ ਸੰਗਠਨ ਮੰਗ ਕਰਦਾ ਹੈ। ਕਿ ਜਿੰਨੀਆਂ ਵੀ ਹਸਪਤਾਲ ਵਿਚ ਸਰਕਾਰ ਵਲੋਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਵੱਡੇ ਅੱਖਰਾਂ ਵਿਚ ਲਿਖ ਕੇ ਹਰ ਗੇਟ ਅਤੇ ਹਰ ਸਿਵਲ ਥਾਵਾਂ ਤੇ ਲਗਾਇਆ ਜਾਵੇ।

ABOUT THE AUTHOR

...view details