ਲੁਧਿਆਣਾ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। 16 ਅਪ੍ਰੈਲ ਤੋਂ ਲੈ ਕੇ ਬੀਤੇ ਦਿਨ ਤੱਕ ਲੁਧਿਆਣਾ ਦੇ ਵਿਚ ਰੋਜ਼ 650 ਤੋਂ ਵਧੇਰੇ ਕੇਸ ਪਾਜ਼ੀਟਿਵ ਆ ਰਹੇ ਹਨ।ਜਿਸ ਨਾਲ ਬੀਤੇ ਪੰਜ ਦਿਨਾਂ ਵਿਚ ਕੋਰੋਨਾ ਦੇ 4071ਨਵੇਂ ਕੇਸ ਸਾਹਮਣੇ ਆਏ ਹਨ।ਇਸ ਇਲਾਵਾ ਐਕਟਿਵ ਕੇਸਾਂ ਦਾ ਅੰਕੜਾ ਰੋਜ਼ਾਨਾ ਵੱਧ ਜਾ ਰਿਹਾ ਹੈ।ਲੁਧਿਆਣਾ ਜਿਲ੍ਹੇ ਵਿਚ 5020 ਐਕਟਿਵ ਕੇਸ ਹਨ। ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 851 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।ਇਹਨਾਂ ਮਾਮਲਿਆਂ ਵਿਚੋਂ 778 ਮਾਮਲੇ ਲੁਧਿਆਣਾ ਨਾਲ ਸੰਬੰਧਿਤ ਹਨ ਅਤੇ 73 ਮਾਮਲੇ ਹੋਰਨਾਂ ਸੂਬਿਆ ਅਤੇ ਜ਼ਿਲਿਆ ਨਾਲ ਸਬੰਧਿਤ ਹਨ।ਕੋਰੋਨਾ ਵਾਇਰਸ ਨਾਲ ਕੱਲ 7 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਇਹਨਾਂ ਵਿਚੋਂ 5 ਲੁਧਿਆਣਾ ਨਾਲ ਸਬੰਧਿਤ ਹਨ।
ਕੋਰੋਨਾ ਵਾਇਰਸ ਨੂੰ ਹਰਾ ਕੇ 448 ਮਰੀਜ਼ ਠੀਕ ਹੋ ਗਏ ਹਨ। ਇਹਨਾਂ ਨੂੰ ਡਿਸਚਾਰਜ ਕੀਤਾ ਗਿਆ।ਲੁਧਿਆਣਾ ਵਿਚ ਕੁੱਲ ਕੇਸਾਂ ਦੀ ਗਿਣਤੀ 44599 ਹੈ।ਜੇਕਰ ਕੰਟੋਨਮੈਂਟ ਜ਼ੋਨ ਦੁੱਗਰੀ ਫੇਜ਼ ਇੱਕ ਅਤੇ ਦੋ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ 1103 ਸੈਂਪਲ ਇਥੋਂ ਲਏ ਗਏ ਨੇ ਜਿਨ੍ਹਾਂ ਵਿਚੋਂ 65 ਕੇਸ ਪਾਜ਼ੀਟਿਵ ਆਏ ਹਨ।ਇਸ ਤੋਂ ਇਲਾਵਾ ਦੁੱਗਰੀ ਫੇਸ ਇੱਕ ਅਤੇ ਦੋ ਵਿੱਚ ਹੁਣ ਤੱਕ 144 ਕੋੋਰੋਨਾ ਦੇ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਨੇ ਜੇਕਰ ਐਕਟਿਵ ਕੇਸਾਂ ਬਾਰੇ ਗੱਲ ਕੀਤੀ ਜਾਵੇ ਤਾਂ ਕੁੱਲ 5020 ਐਕਟਿਵ ਕੇਸਾਂ ਵਿਚੋਂ 3669 ਮਰੀਜ਼ਾਂ ਨੂੰ ਹੋਮ ਆਈਸੋਲੇਟਿਡ ਕੀਤਾ ਗਿਆ ਹੈ।ਜਦੋਂ ਕਿ ਨਿੱਜੀ ਹਸਪਤਾਲਾਂ ਵਿੱਚ 505 ਮਰੀਜ਼ਾ ਦਾ ਇਲਾਜ ਚੱਲ ਰਿਹਾ ਹੈ ਅਤੇ ਵੈਂਟੀਲੇਟਰ ਤੇ ਕੁੱਲ 23 ਮਰੀਜ਼ ਹਨ ਜਿਨ੍ਹਾਂ ਵਿੱਚੋਂ 16 ਮਰੀਜ਼ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਤ ਹਨ।