ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਐੱਸਜੀਪੀਸੀ ਵੱਲੋਂ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿੱਚ ਮੀਟਿੰਗ ਕੀਤੀ ਗਈ। ਇਸ ਵਿੱਚ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਾਗੀਰ ਕੌਰ ਸਣੇ ਕਈ ਮੈਂਬਰ ਮੌਜੂਦ ਸਨ।ਮੀਟਿੰਗ 'ਚ ਸਭ ਮੈਂਬਰਾਂ ਦੇ ਵਿਚਾਰ ਜਾਣੇ ਗਏ ਤੇ ਸੁਲਤਾਨਪੁਰ ਲੋਧੀ ਵਿੱਚ ਐੱਸਜੀਪੀਸੀ ਦੇ ਸਬ ਦਫਤਰ ਲਈ ਸਕੱਤਰ ਦੀ ਨਿਯੁਕਤੀ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਦੀ ਤਿਆਰੀਆਂ ਸ਼ੁਰੂ
ਐੱਸਜੀਪੀਸੀ ਵੱਲੋਂ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਵਿੱਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਸ੍ਰੀ ਬੇਰ ਸਾਹਿਬ ਵਿੱਚ ਮੀਟਿੰਗ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸ਼ਤਾਬਦੀ ਸਮਾਗਮਾ ਦੀ ਤਿਆਰੀਆ ਸ਼ੁਰੂ
ਇਸ ਮੋਕੇ ਐੱਸਜੀਪੀਸੀ ਪ੍ਰਧਾਨ ਨੇ ਆਪਣੀ ਇਛਾ ਜਤਾਉਂਦਿਆਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਮੌਕੇ ਧਾਰਮਕ ਤੇ ਸਿਆਸੀ ਇੱਕ ਹੀ ਸਟੇਜ ਹੋਵੇ ਤੇ ਇਸ ਦੇ ਲਈ ਮੁੱਖ ਮੰਤਰੀ ਨੂੰ ਵੀ ਮਿਲਿਆਂ ਜਾਵੇਗਾ।
ਇਸ ਤੋਂ ਇਲਾਵਾ ਲੌਂਗੋਵਾਲ ਨੇ ਵਿਸ਼ਾਖੀ ਮੋਕੇ ਪਾਕਿਸਤਾਨ ਵੱਲੋਂ 3000 ਸਰਧਾਂਲੂਆ ਨੂੰ ਵਿਜ਼ਾ ਦਿੱਤੇ ਜਾਣ ਦਾ ਸਵਾਗਤ ਕੀਤਾ।