ਚੰਡੀਗੜ੍ਹ: ਪੰਜਾਬ ਸਰਕਾਰ ਨੇ ਕਪੂਰਥਲਾ ਵਿਖੇ 30 ਮਈ 2019(ਭਲਕੇ) ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਅਧਿਸੂਚਨਾ ਰਾਹੀਂ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਕਪੂਰਥਲਾ ਵਿਖੇ 72ਵੇਂ ਮਾਤਾ ਭੱਦਰਕਾਲੀ ਇਤਿਹਾਸਕ ਮੇਲੇ (ਸੇਖੂਪੁਰ) ਦੇ ਮੌਕੇ 'ਤੇ ਮਿਤੀ 30 ਮਈ, 2019 (ਦਿਨ ਵੀਰਵਾਰ) ਨੂੰ ਸਿਰਫ਼ ਕਪੂਰਥਲਾ ਤਹਿਸੀਲ/ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਰਹੇਗੀ।
ਪੰਜਾਬ ਸਰਕਾਰ ਨੇ 30 ਮਈ ਨੂੰ ਕੀਤਾ ਛੁੱਟੀ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਕਪੂਰਥਲਾ ਤਹਿਸੀਲ, ਸਬ-ਡਵੀਜਨ ਦੇ ਸਾਰੇ ਸਰਕਾਰੀ/ਨਿਗਮ/ਬੋਰਡਾਂ/ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ 30 ਮਈ 2019 ਦਿਨ ਵੀਰਵਾਰ(ਭਲਕੇ) ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਫਾਈਲ ਫ਼ੋਟੋ
ਮਾਤਾ ਭੱਦਰਕਾਲੀ ਜੀ ਦਾ ਇਤਿਹਾਸਿਕ ਮੇਲਾ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਦੋ ਰੋਜ਼ਾ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਪਹੁੰਚਦਿਆਂ ਹਨ। ਇਸ ਮੌਕੇ ਮੰਦਿਰ ਵਿਖੇ ਹਵਨਯੱਗ ਕਰਵਾਇਆ ਜਾਂਦਾ ਹੈ ਅਤੇ ਮਾਤਾ ਭੱਦਰਕਾਲੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ।