ਪੰਜਾਬ

punjab

By

Published : Aug 10, 2020, 10:02 PM IST

ETV Bharat / state

ਮੁੰਬਈ ਤੋਂ ਵਿਆਹ ਕੇ ਆਈ ਕੁੜੀ ਦੀ ਕਪੂਰਥਲਾ ਵਿਖੇ ਮੌਤ, ਸੁਸਾਇਡ ਨੋਟ ਬਰਾਮਦ

ਮੁੰਬਈ ਤੋਂ ਵਿਆਹ ਕਰਵਾ ਕੇ ਆਈ ਕੁੜੀ ਦੀ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਹਬੀਬਵਾਲਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਪੁਲਿਸ ਨੇ ਸੁਸਾਇਟ ਨੋਟ ਵੀ ਬਰਾਮਦ ਕੀਤਾ ਹੈ ਅਤੇ 174 ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਮੁੰਬਈ ਤੋਂ ਵਿਆਹ ਕੇ ਆਈ ਕੁੜੀ ਦੀ ਕਪੂਰਥਲਾ ਵਿਖੇ ਮੌਤ, ਸੁਸਾਇਡ ਨੋਟ ਬਰਾਮਦ
ਮੁੰਬਈ ਤੋਂ ਵਿਆਹ ਕੇ ਆਈ ਕੁੜੀ ਦੀ ਕਪੂਰਥਲਾ ਵਿਖੇ ਮੌਤ, ਸੁਸਾਇਡ ਨੋਟ ਬਰਾਮਦ

ਕਪੂਰਥਲਾ: ਮੁੰਬਈ ਦੀ ਇੱਕ ਲੜਕੀ ਦੀ ਕਪੂਰਥਲਾ ਦੇ ਇੱਕ ਪਿੰਡ ਹਬੀਬਵਾਲਾ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਕਤ ਲੜਕੀ ਜੋ ਕਿ ਮੁੰਬਈ ਦੀ ਵਾਸੀ ਹੈ ਅਤੇ 8 ਮਹੀਨੇ ਪਹਿਲਾਂ ਬਲਵਿੰਦਰ ਸਿੰਘ ਨਾਂਅ ਦੇ ਇੱਕ ਮੁੰਡੇ ਨਾਲ ਲਵ-ਮੈਰਿਜ ਕਰਵਾ ਕੇ ਕਪੂਰਥਲਾ ਵਿਖੇ ਆਈ ਸੀ। ਜਿਸ ਦੀ ਸਹੁਰੇ ਘਰ ਵਿਖੇ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ।

ਮੁੰਬਈ ਤੋਂ ਵਿਆਹ ਕੇ ਆਈ ਕੁੜੀ ਦੀ ਕਪੂਰਥਲਾ ਵਿਖੇ ਮੌਤ, ਸੁਸਾਇਡ ਨੋਟ ਬਰਾਮਦ

ਮ੍ਰਿਤਕਾ ਦੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਭੈਣ ਅਤੇ ਪਿੰਡ ਹਬੀਬਵਾਲਾ ਦੇ ਇੱਕ ਨੌਜਵਾਨ ਨਾਲ ਦੋਵਾਂ ਦਾ ਪਿਆਰ ਪੈ ਗਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਵਿਆਹ ਵੀ ਕਰਵਾ ਲਿਆ। ਵਿਆਹ ਹੋਣ ਤੋਂ ਬਾਅਦ ਉਸ ਦੀ ਭੈਣ ਮੁੰਡੇ ਨਾਲ ਉਸ ਦੇ ਘਰ ਜਾ ਕੇ ਰਹਿਣ ਲੱਗ ਪਈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਨੂੰ ਵਿਆਹ ਨਾ ਕਰਵਾਉਣ ਬਾਰੇ ਬਹੁਤ ਸਮਝਾਇਆ ਸੀ, ਪਰ ਬਲਵਿੰਦਰ ਸਿੰਘ ਉਸ ਨੂੰ ਭਜਾ ਕੇ ਲੈ ਗਿਆ ਅਤੇ ਦੋਵਾਂ ਨੇ ਕੋਰਟ ਵਿੱਚ ਵਿਆਹ ਕਰਵਾ ਲਿਆ।

ਮ੍ਰਿਤਕਾਂ ਦੇ ਮਾਪਿਆਂ ਮੁਤਾਬਕ ਪਹਿਲਾਂ ਤਾਂ ਸਭ ਠੀਕ ਸੀ, ਲੌਕਡਾਊਨ ਦੌਰਾਨ ਦੋਵਾਂ ਵਿਚਕਾਰ ਕਾਫ਼ੀ ਸਮੱਸਿਆਵਾਂ ਰਹਿਣ ਲੱਗ ਪਈਆਂ। ਉਸ ਦੇ ਭਰਾ ਨੇ ਇੱਕ ਆਡੀਓ ਵੀ ਜਾਰੀ ਕੀਤੀ ਜੋ ਕਿ ਉਸ ਦੀ ਅਤੇ ਉਸ ਦੀ ਭੈਣ ਦੀ ਹੈ। ਜਿਸ ਵਿੱਚ ਉਸ ਦੀ ਭੈਣ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋਣ ਬਾਰੇ ਦੱਸ ਰਹੀ ਹੈ। ਭਰਾ ਮੁਤਾਬਕ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਪ੍ਰੇਸ਼ਾਨ ਕਰਦੇ ਸਨ। ਉਸ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਮੁੰਡੇ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਉਹ ਫ਼ੋਨ ਉੱਤੇ ਹੀ ਗਲਤ ਵਿਵਹਾਰ ਕਰਦਾ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਉਸ ਦੀ ਭੈਣ ਦਾ ਫ਼ੋਨ ਵੀ ਲੈ ਲਿਆ ਸੀ।

ਪਰਿਵਾਰ ਮੁਤਾਬਕ ਬੀਤੇ ਦਿਨੀਂ ਉਨ੍ਹਾਂ ਨੂੰ ਪੁਲਿਸ ਥਾਣੇ ਤੋਂ ਫ਼ੋਨ ਆਇਆ ਕਿ ਉਸ ਦੀ ਭੈਣ ਨੇ ਆਤਮ-ਹੱਤਿਆ ਕਰ ਲਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਫਲਾਇਟ ਫੜ ਕੇ ਕਪੂਰਥਲਾ ਪਹੁੰਚੇ। ਉਨ੍ਹਾਂ ਦੇਖਿਆ ਕਿ ਮ੍ਰਿਤਕਾ ਦੇ ਮੱਥੇ ਉੱਤੇ ਇੱਕ ਨਿਸ਼ਾਨ ਹੈ ਅਤੇ ਉਨ੍ਹਾਂ ਨੂੰ ਪੂਰਾ ਸ਼ੱਕ ਹੈ, ਉਸ ਦੀ ਭੈਣ ਦਾ ਕਤਲ ਹੋਇਆ ਹੈ।

ਐੱਸ.ਐੱਚ.ਓ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟ-ਮਾਰਟਮ ਕਰਵਾ ਦਿੱਤਾ ਹੈ ਅਤੇ ਅੱਗੇ ਉਸੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਮੌਕੇ ਉੱਤੇ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ।

ABOUT THE AUTHOR

...view details