ਜਲੰਧਰ: ਬਸਤੀ ਦਾਨਿਸ਼ਮੰਦਾ ਵਿਚ ਜਦੋਂ ਇਕ ਨਾਨ ਦੀ ਰੇਹੜੀ ਲਗਾਉਣ ਵਾਲਾ ਵਿਅਕਤੀ ਆਪਣਾ ਕੰਮ ਖਤਮ ਕਰਨ ਤੇ ਰੇਹੜੀ ਬੰਦ ਕਰਕੇ ਆਪਣੇ ਘਰ ਚਲਾ ਸੀ ਕਿ ਇਸ ਦੌਰਾਨ ਉਸ ਨੇ ਰੇਹੜੀ ਦੇ ਪਿੱਛੇ ਦੇ ਪਲਾਂਟ ਜਿੱਥੇ ਕਿ ਹਾਈ ਵੋਲਟੇਜ਼ ਤਾਰਾ ਸੀ। ਉਥੇ ਖ਼ਰਾਬ ਸਾਮਾਨ ਅਤੇ ਪਾਣੀ ਦੀ ਬਾਲਟੀ ਸੁੱਟਣ ਲੱਗਾ ਤਾਂ ਪਾਣੀ ਸੁੱਟਦਿਆਂ ਹੀ ਉੱਥੇ ਹਾਈ ਵੋਲਟੇਜ ਦੀਆਂ ਤਾਰਾਂ ਦੇ ਨਾਲ ਉਸ ਨੂੰ ਭਿਅੰਕਰ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉਸ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮਜ਼ਦੂਰ ਨੂੰ ਲੱਗਿਆ ਕਰੰਟ, ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ
ਜਲੰਧਰ ਵਿਚ ਇਕ ਨਾਨ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੂੰ ਹਾਈਵੋਲਟੇਜ ਦਾ ਕਰੰਟ ਲੱਗ ਗਿਆ।ਜਿਸ ਕਾਰਨ ਉਸਦੀ ਹਾਲਤ ਗੰਭੀਰ ਹੋ ਗਈ ਅਤੇ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਜ਼ਦੂਰ ਨੂੰ ਲੱਗਿਆ ਕਰੰਟ, ਲੜ ਰਿਹਾ ਜ਼ਿੰਦਗੀ ਮੌਤ ਦੀ ਲੜਾਈ
ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੋ ਸਾਹਮਣੇ ਆਏਗਾ ਉਸਦੇ ਆਧਾਰਿਤ ਹੀ ਕਾਰਵਾਈ ਕੀਤੀ ਜਾਵੇਗੀ।