ਜਲੰਧਰ: ਪੁਲਿਸ ਨੇ ਫਿਲੌਰ ਵਿੱਚ ਹੋਏ ਚਿੰਟੂ ਬਲਾਈਂਡ ਕਤਲ ਕੇਸ ਨੂੰ ਟਰੇਸ ਕਰ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਇਸ 'ਤੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਿਛਲੇ ਸਾਲ 31 ਅਕਤੂਬਰ ਨੂੰ ਹਰਪ੍ਰੀਤ ਸਿੰਘ ਉਰਫ਼ ਚਿੰਟੂ ਦਾ ਕਤਲ ਕੀਤਾ ਗਿਆ ਸੀ। ਚਿੰਟੂ 'ਤੇ ਫਾਇਰਿੰਗ ਕੀਤੀ ਗਈ ਸੀ ਅਤੇ ਉਸ ਨੂੰ 13 ਗੋਲੀਆਂ ਲੱਗੀਆਂ ਸਨ।
ਪੁਲਿਸ ਨੇ ਉਸ ਸਮੇਂ ਅਗਿਆਤ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਬਲਾਈਂਡ ਕਤਲ ਕੇਸ ਨੂੰ ਸੁਲਝਾਉਣ ਲਈ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਇੱਕ ਟੀਮ ਦਾ ਗਠਨ ਕੀਤਾ ਸੀ। ਜਿਸ ਵਿੱਚ ਦਿਹਾਤੀ ਪੁਲਸ ਦੇ ਉੱਚ ਅਧਿਕਾਰੀ ਅਤੇ ਨਾਲ ਸੀਆਈਏ ਸਟਾਫ ਦੇ ਪ੍ਰਭਾਰੀ ਸ਼ਿਵ ਕੁਮਾਰ ਨੂੰ ਇਸ ਕੇਸ ਨੂੰ ਟਰੇਸ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਸੀਆਈਏ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਕਤੂਬਰ ਮਹੀਨੇ ਵਿੱਚ ਲਾਂਬੜਾ ਤੋਂ ਆਲਟੋ ਗੱਡੀ ਕਰਤਾਰਪੁਰ ਦੇ ਇਲਾਕੇ ਵਿੱਚ ਆਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਅੱਡਾ ਦਿਆਲਪੁਰ ਤੋਂ ਗੱਡੀ ਵਿੱਚ ਸਵਾਰ ਅਰੋਪੀ ਕੰਵਲਜੀਤ ਸਿੰਘ ਉਰਫ ਕਮਲ ਪੁੱਤਰ ਰਛਪਾਲ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ।