ਪੰਜਾਬ

punjab

ETV Bharat / state

ਮਾਹੀ ਦੀ ਉਡੀਕ ਹੀ ਕਰਦੀ ਰਹਿ ਗਈ ਲਾੜੀ, ਸਮਾਜ ਦੇ ਇਸ ਰੋਗ ਨੇ ਤੋੜਿਆ ਰਿਸ਼ਤਾ

ਇੱਕ ਬਰਾਤ ਸਿਰਫ਼ ਇਸ ਲਈ ਵਾਪਸ ਮੁੜ ਗਈ ਕਿਉਂਕਿ ਲਾੜੀ ਵਾਲਿਆਂ ਨੇ ਉਨ੍ਹਾਂ ਦੀ ਦਹੇਜ ਦੀ ਮੰਗ ਨੂੰ ਪੂਰਾ ਨਹੀਂ ਕੀਤਾ। ਦਹੇਜ ਦੇ ਲੋਭੀ ਲਾੜੇ ਵਾਲਿਆਂ ਨੇ ਮਿਲਣੀ ਵੇਲੇ ਪੈਸੇ ਅਤੇ ਗਹਿਣਿਆਂ ਦੀ ਮੰਗ ਕੀਤੀ ਜਦੋਂ ਦਹੇਜ ਨਾ ਮਿਲਣ ਤੇ ਬਾਰਾਤ ਵਾਪਸ ਲੈ ਗਏ।

ਫ਼ੋਟੋ

By

Published : Apr 29, 2019, 2:43 PM IST

Updated : Apr 30, 2019, 1:46 PM IST

ਜਲੰਧਰ: ਸ਼ਹਿਰ ਦਾ ਮਹਾਰਾਜਾ ਹੋਟਲ ਬੀਤੀ ਰਾਤ ਲਾੜੀ ਵਾਂਗ ਸਜਿਆ ਹੋਇਆ ਸੀ। ਇਸੇ ਹੋਟਲ ਵਿੱਚ ਇੱਕ ਲਾੜੀ ਆਪਣੀ ਬਾਰਾਤ ਦਾ ਇੰਤਜ਼ਾਰ ਕਰ ਰਹੀ ਸੀ। ਪਰ ਜਿਸ ਬਰਾਤ ਅਤੇ ਲਾੜੇ ਦੇ ਇੰਤਜ਼ਾਰ 'ਚ ਲਾੜੀ ਦੀਆਂ ਅੱਖਾਂ ਥੱਕ ਗਇਆਂ, ਕਿ ਪਤਾ ਸੀ ਕਿ ਉਹੀ ਬਾਰਾਤ ਲਾੜੀ ਲਈ ਅਥਰੂ ਬਣ ਵਹੇਗੀ।

ਵੀਡੀਓ।

ਇਹ ਖ਼ੁਸ਼ੀ ਦਾ ਪਲ ਉਸ ਸਮੇਂ ਗਮਗੀਨ ਹੋ ਗਿਆ ਜਦ ਲਾੜੀ ਦੇ ਸਹੁਰੇ ਪਰਿਵਾਰ ਨੇ ਗਹਿਣਿਆਂ ਅਤੇ ਪੈਸੇਆਂ ਦੀ ਮੰਗ ਕੀਤੀ। ਲਾੜੀ ਦੇ ਪਿਤਾ ਨੇ ਲਾੜੇ ਦੇ ਘਰ ਵਾਲਿਆਂ ਦੇ ਤਰਲੇ ਪਾਏ ਪਰ ਦਹੇਜ ਦੇ ਲਾਲਚੀ ਲਾੜੇ ਪਰਿਵਾਰ ਦਾ ਦਿਲ ਨਹੀਂ ਪਸੀਝਿਆ ਅਤੇ ਉਨ੍ਹਾਂ ਅਪਣਾ ਫ਼ੁਰਮਾਨ ਸੁਣਾਇਆ ਕਿ ਇਹ ਵਿਆ ਬਿਨਾ ਦਹੇਜ ਦੇ ਨਹੀਂ ਹੋ ਸਕਦਾ।

ਲਾੜੀ ਦੇ ਪਿਤਾ ਨੇ ਗੱਲਬਾਤ ਦੌਰਾਨ ਦਸਿਆ ਕਿ ਲਾੜੇ ਵਾਲਿਆਂ ਉਨ੍ਹਾਂ ਕੋਲੋਂ ਅੰਗੂਠਿਆਂ ਅਤੇ 20 ਲੱਖ ਦੀ ਮੰਗ ਕੀਤੀ ਸੀ ਜੋ ਉਹ ਨਹੀਂ ਦੇ ਸਕੇ ਜਿਸਦੇ ਚੱਲਦਿਆਂ ਬਰਾਤ ਵਾਪਸ ਚੱਲੀ ਗਈ। ਲਾੜੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਜਲੰਧਰ ਦੇ ਸੋਢਲ ਵਿਖੇ ਰਹਿਣ ਵਾਲੇ ਮੋਹਿਤ ਨਾਲ ਹੋਣਾ ਸੀ ਜਿਸ ਨੂੰ ਲੈ ਕੇ ਸਭ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਪਰ ਦਹੇਜ ਦੇ ਚੱਲਦਿਆਂ ਬਰਾਤ ਵਾਪਸ ਚੱਲੀ ਗਈ ਹੈ। ਫਿਲਹਾਲ ਲੜਕੀ ਵਾਲਿਆਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Last Updated : Apr 30, 2019, 1:46 PM IST

ABOUT THE AUTHOR

...view details