ਜਲੰਧਰ: ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਸੂਬੇ 'ਚ ਵੱਧ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਵੈਕਸੀਨੇਸ਼ਨ ਦਾ ਕੰਮ ਵੀ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਜਿਸ ਨੂੰ ਲੈਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲਗਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਸਾਈਬਰ ਕ੍ਰਾਇਮ ਵੀ ਤੇਜ਼ੀ ਨਾਲ ਵੱਧ ਰਿਹਾ ਹੈ, ਜੋ ਆਨਲਾਈਨ ਲੋਕਾਂ ਨਾਲ ਠੱਗੀ ਮਾਰ ਰਿਹਾ ਹੈ। ਇਸ ਸਬੰਧੀ ਆਮ ਹੀ ਖ਼ਬਰਾਂ 'ਚ ਸੁਣਨ ਨੂੰ ਵੀ ਮਿਲਦਾ ਹੈ।
ਇਸ ਦੇ ਨਾਲ ਹੀ ਸਾਈਬਰ ਕ੍ਰਾਈਮ 'ਚ ਚੋਰਾਂ ਵਲੋਂ ਕੋਰੋਨਾ ਦੀ ਆੜ 'ਚ ਵੀ ਠੱਗੀ ਮਾਰੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਮਾਹਿਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਚੋਰ ਲੋਕਾਂ ਨੂੰ ਕੋਰੋਨਾ ਦੇ ਚੱਲਦਿਆਂ ਰਜਿਸਟ੍ਰੇਸ਼ਨ ਕਰਵਾਉਣ ਲਈ ਲਿੰਕ ਭੇਜਦੇ ਹਨ। ਜਿਸ ਨੂੰ ਖੋਲ੍ਹਣ ਤੋਂ ਬਾਅਦ ਐਪ ਡਾਊਨਲੋਡ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਿਰਦੇਸ਼ਾਂ ਅਨੁਸਾਰ ਜਦੋਂ ਅਸੀ ਅੱਗੇ ਚੱਲਦੇ ਰਹਿੰਦੇ ਹਾਂ ਤਾਂ ਐਪ ਵਲੋਂ ਫੋਨ ਸੂਚੀ ਸ਼ੇਅਰ ਕਰਨ ਸਬੰਧੀ ਕਿਹਾ ਜਾਂਦਾ ਹੈ। ਜਿਸ ਨੂੰ ਕਲਿੱਕ ਕਰਨ ਤੋਂ ਬਾਅਦ ਓਟੀਪੀ ਆਉਂਦਾ ਹੈ ਤਾਂ ਇਸ ਨਾਲ ਤੁਹਾਡੇ ਖਾਤੇ ਵੀ ਖਾਲੀ ਹੋ ਸਕਦੇ ਹਨ।