ਜਲੰਧਰ: ਵਡਾਲਾ ਚੌਂਕ ਇਲਾਕੇ ਦੇ ਲੋਕਾਂ ਨੇ ਪੀਣ ਵਾਲਾ ਪਾਣੀ ਸਾਫ਼ ਨਾ ਮਿਲਣ ਕਾਰਨ ਨਗਰ ਨਿਗਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨੇ ਕਾਰਨ ਜਲੰਧਰ-ਨਕੋਦਰ ਰੋਡ 'ਤੇ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ।
ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ 29 ਨੰਬਰ ਵਾਰਡ ਦੇ ਲੋਕਾਂ ਨੂੰ ਸਾਫ ਪਾਣੀ ਪੀਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧ ਵਿਚ ਲੋਕਾਂ ਨੇ ਜਲੰਧਰ ਦੇ ਮੇਅਰ ਦੇ ਨਾਲ ਮਿਲਣ ਦੀ ਗੱਲ ਕਹੀ ਤਾਂ ਉਹ ਨਾਂ ਦਾ ਕਹਿਣਾ ਹੈ ਕਿ ਤੁਸੀਂ ਜੋ ਧਰਨੇ-ਪ੍ਰਦਰਸ਼ਨ ਕਰਨੇ ਹਨ, ਕਰ ਲਓ। ਇਸ 'ਤੇ ਸਿੱਧਾ ਸਾਬਤ ਹੁੰਦਾ ਹੈ ਕਿ ਜਲੰਧਰ ਦੇ ਮੇਅਰ ਨੂੰ ਜਲੰਧਰ ਦੇ ਵਸਨੀਕ ਲੋਕਾਂ ਦੀ ਕੋਈ ਵੀ ਫ਼ਿਕਰ ਨਹੀਂ ਹੈ।
ਪੀਣ ਵਾਲਾ ਪਾਣੀ ਗੰਦਾ ਆਉਣ ਤੋਂ ਭੜਕੇ ਲੋਕਾਂ ਨੇ ਜਲੰਧਰ ਨਿਗਮ ਵਿਰੁੱਧ ਕੀਤਾ ਪ੍ਰਦਰਸ਼ਨ ਇਸ ਮਾਮਲੇ ਵਿੱਚ ਕਾਂਗਰਸ ਦੇ ਕੌਂਸਲਰ ਅਮਰੀਕ ਬਾਗੜੀ ਨੇ ਦੱਸਿਆ ਕਿ ਪਾਣੀ ਅਤੇ ਸੀਵਰੇਜ ਦੇ ਪਾਈਪ ਟੁੱਟ ਚੁੱਕੇ ਹਨ, ਜਿਸਦੇ ਚਲਦੇ ਦੋਨੋਂ ਪਾਣੀ ਮਿਕਸ ਹੋ ਕੇ ਘਰਾਂ ਵਿੱਚ ਪਹੁੰਚ ਰਿਹਾ ਹੈ, ਜਿਸ ਦੇ ਚਲਦੇ ਲੋਕਾਂ ਨੂੰ ਬੀਮਾਰੀਆਂ ਦਾ ਖਤਰਾ ਬਣਿਆ ਹੋਇਆ ਹੈ। ਲੋਕ ਬੀਮਾਰੀ ਪੈ ਰਹੇ ਹਨ ਪਰ ਨਗਰ ਕਰਮਚਾਰੀ ਉਨ੍ਹਾਂ ਦੀ ਮੁਸ਼ਕਿਲ ਦਾ ਕੋਈ ਵੀ ਹੱਲ ਨਹੀਂ ਕੱਢ ਰਹੇ। ਜਿਸ ਕਾਰਨ ਉਨ੍ਹਾਂ ਨੂੰ ਜਲੰਧਰ-ਨਕੋਦਰ ਰੋਡ ਨੂੰ ਬੰਦ ਕਰਨਾ ਪਿਆ।
ਇਸ ਮਾਮਲੇ ਵਿੱਚ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਦੇ ਸਭ ਲੋਕਾਂ ਦੀ ਸ਼ਿਕਾਇਤ ਸੁਣੀ ਹੈ ਅਤੇ ਦੋ ਦਿਨਾਂ ਵਿੱਚ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋਂ: ਰਾਸ਼ਟਰਪਤੀ ਨੇ ਲਈ ਐਂਟੀ-ਕੋਵਿਡ -19 ਟੀਕੇ ਦੀ ਡੋਜ਼