ਪੰਜਾਬ

punjab

ETV Bharat / state

ਕੋਰੋਨਾ ਦਾ ਦੰਦਾਂ 'ਤੇ ਅਸਰ ਦੇ ਦਾਅਵੇ ਨੂੰ ਸਿਵਲ ਸਰਜਨ ਨੇ ਕੀਤਾ ਖ਼ਾਰਜ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਜਿਥੇ ਹਰ ਕੋਈ ਪਰੇਸ਼ਾਨ ਹੈ ਉਥੇ ਹੀ ਕੁਝ ਡਾਕਟਰਾਂ ਵਲੋਂ ਕੋਰੋਨਾ ਨੂੰ ਲੈਕੇ ਅਲੱਗ ਹੀ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਤੋਂ ਆਇਆ ਹੈ ਜਿਥੇ ਦੰਦਾਂ ਦੇ ਡਾਕਟਰ ਦਾ ਦਾਅਵਾ ਹੈ ਕਿ ਕੋਰੋਨਾ ਕਾਰਨ ਮਨੁੱਖ ਦੇ ਦੰਦਾਂ 'ਤੇ ਇਸਦਾ ਅਸਰ ਪੈ ਰਿਹਾ ਹੈ।

ਕੋਰੋਨਾ ਦਾ ਦੰਦਾਂ 'ਤੇ ਅਸਰ ਦੇ ਦਾਅਵੇ ਨੂੰ ਸਿਵਲ ਸਰਜਨ ਨੇ ਕੀਤਾ ਖ਼ਾਰਜ
ਕੋਰੋਨਾ ਦਾ ਦੰਦਾਂ 'ਤੇ ਅਸਰ ਦੇ ਦਾਅਵੇ ਨੂੰ ਸਿਵਲ ਸਰਜਨ ਨੇ ਕੀਤਾ ਖ਼ਾਰਜ

By

Published : Apr 5, 2021, 1:08 PM IST

ਜਲੰਧਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਜਿਥੇ ਹਰ ਕੋਈ ਪਰੇਸ਼ਾਨ ਹੈ ਉਥੇ ਹੀ ਕੁਝ ਡਾਕਟਰਾਂ ਵਲੋਂ ਕੋਰੋਨਾ ਨੂੰ ਲੈਕੇ ਅਲੱਗ ਹੀ ਦਾਅਵਾ ਕੀਤਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਤੋਂ ਆਇਆ ਹੈ ਜਿਥੇ ਦੰਦਾਂ ਦੇ ਡਾਕਟਰ ਦਾ ਦਾਅਵਾ ਹੈ ਕਿ ਕੋਰੋਨਾ ਕਾਰਨ ਮਨੁੱਖ ਦੇ ਦੰਦਾਂ 'ਤੇ ਇਸਦਾ ਅਸਰ ਪੈ ਰਿਹਾ ਹੈ। ਦੰਦਾਂ ਦੇ ਡਾਕਟਰ ਦਾ ਕਹਿਣਾ ਕਿ ਕੋਰੋਨਾ ਦਾ ਕੋਈ ਪੱਕਾ ਇਲਾਜ਼ ਨਹੀਂ ਹੈ, ਜਿਸ ਕਾਰਨ ਜਿਆਦਾਤਰ ਲੋਕ ਸਟੀਰਾਡ ਲੈ ਰਹੇ ਹਨ, ਜਿਸ ਕਾਰਨ ਦੰਦਾਂ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂ ਤਾਂ ਕੋਰੋਨਾ ਕਾਰਨ ਜਾਂ ਫਿਰ ਕੋਰੋਨਾ ਦੌਰਾਨ ਲਏ ਜਾ ਰਹੇ ਇਲਾਜ ਦੌਰਾਨ ਇਹ ਸਮੱਸਿਆ ਪੇਸ਼ ਆ ਰਹੀਆਂ ਹਨ।

ਕੋਰੋਨਾ ਦਾ ਦੰਦਾਂ 'ਤੇ ਅਸਰ ਦੇ ਦਾਅਵੇ ਨੂੰ ਸਿਵਲ ਸਰਜਨ ਨੇ ਕੀਤਾ ਖ਼ਾਰਜ

ਇਸ ਸਬੰਧੀ ਜਦੋਂ ਮੈਡੀਕਲ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਹੁਣ ਤੱਕ ਜ਼ਿਲ੍ਹੇ 'ਚ ਅਜਿਹਾ ਕੋਈ ਵੀ ਮਾਮਲਾ ਨਹੀਂ ਆਇਆ, ਜਿਸ 'ਚ ਕਿਸੇ ਨੇ ਕਿਹਾ ਹੋਵੇ ਕਿ ਕੋਰੋਨਾ ਵੈਕਸੀਨ ਕਾਰਨ ਦੰਦਾਂ ਦੀ ਸਮੱਸਿਆ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਭਵਿੱਖ 'ਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਉਸ ਸਬੰਧੀ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਜਾਵੇਗਾ।

ਇਸ ਸਬੰਧੀ ਜਲੰਧਰ ਦੇ ਸਿਵਲ ਸਰਜਨ ਦਾ ਕਹਿਣਾ ਕਿ ਅਜਿਹਾ ਕੋਈ ਵੀ ਕੇਸ ਨਹੀਂ ਆਇਆ, ਜਿਸ ਨੂੰ ਕੋਰੋਨਾ ਜਾਂ ਫਿਰ ਵੈਕਸੀਨ ਨਾਲ ਦੰਦਾਂ ਦੀ ਸਮੱਸਿਆ ਆਈ ਹੋਵੇ।

ਇਹ ਵੀ ਪੜ੍ਹੋ:ਚੰਡੀਗੜ੍ਹ: ਸੰਯੁਕਤ ਮੋਰਚਾ ਦੇ ਸੱਦੇ 'ਤੇ ਕਿਸਾਨ ਸਮਰਥਕਾਂ ਨੇ ਘੇਰਿਆ FCI ਦਫ਼ਤਰ

ABOUT THE AUTHOR

...view details