ਹੁਸ਼ਿਆਰਪੁਰ: ਹਾਲ ਹੀ 'ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਪਿੰਡ ਟੋਡਰਪੁਰ ਕੁੱਲੀਆਂ ਦਾ ਸਤਵਿੰਦਰ ਸਿੰਘ ਵੀ ਸ਼ਾਮਲ ਹੈ। ਉਸ ਦਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੇ ਪੁਖ਼ਤਾ ਸਬੂਤ ਦਿੱਤੇ ਜਾਣ ਕਿ ਉਨ੍ਹਾਂ ਦਾ ਪੁੱਤ ਉੱਥੇ ਮਾਰਿਆ ਗਿਆ ਹੈ।
ਰਿਆਤ 'ਚ ਮਾਰੇ ਗਏ ਸਤਵਿੰਦਰ ਸਿੰਘ ਦਾ ਪਰਿਵਾਰ ਮੰਗ ਰਿਹਾ ਸਬੂਤ
ਸਾਊਦੀ ਅਰਬ ਦੇ ਰਿਆਦ 'ਚ ਮਾਰੇ ਗਏ ਹੁਸ਼ਿਆਰਪੁਰ ਦੇ ਨੌਜਵਾਨ ਸਤਵਿੰਦਰ ਸਿੰਘ ਦਾ ਪਰਿਵਾਰ ਮੰਗ ਰਿਹਾ ਹੈ ਮੌਤ ਦੇ ਸਬੂਤ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੀ ਕੀਤੀ ਮੰਗ।
ਫ਼ਾਈਲ ਫ਼ੋਟੋ।
ਟੋਡਰਪੁਰ ਨਿਵਾਸੀ ਸਤਵਿੰਦਰ ਸਿੰਘ ਛੇ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਬੀਤੀ 28 ਫਰਵਰੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ ਸਾਊਦੀ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਸਤਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਾ ਭਾਰਤ ਅਤੇ ਨਾ ਹੀ ਸਾਊਦੀ ਸਰਕਾਰ ਬਲਕਿ ਉਨ੍ਹਾਂ ਦੇ ਵਕੀਲ ਕੋਲੋਂ ਮਿਲੀ ਹੈ ਜਿਸ ਨੂੰ ਉਹ ਨਹੀਂ ਮੰਨਦੇ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਸਤਵਿੰਦਰ ਸਿੰਘ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ।