ਸ਼ਾਮ ਚੌਰਾਸੀ: ਪਿੰਡ ਬੱਸੀ ਬੱਲੋ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਬੱਸੀ ਵਜ਼ੀਰ ਵਾਸੀ ਗਗਨ ਕੁਮਾਰ ਨਾਲ ਹੋਇਆ ਸੀ ਜੋ ਕਿ ਵਿਆਹ ਤੋਂ ਬਾਅਦ ਵਿਦੇਸ਼ ਰਹਿ ਰਿਹਾ ਸੀ। ਉਸ ਦੇ ਜਾਣ ਪਿੱਛੋ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਦੀ ਜੇਠ-ਜੇਠਾਣੀ 'ਤੇ ਕਤਲ ਦੇ ਦੋਸ਼ ਲਗਾਉਂਦਿਆਂ ਮ੍ਰਿਤਕ ਲੜਕੀ ਦੇ ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਗਲਾ ਘੁੱਟ ਕੇ ਉਸ ਨੂੰ ਮਾਰਿਆ ਗਿਆ ਹੈ। ਪਿਤਾ ਨੇ ਦੱਸਿਆ ਕਿ ਉਹ ਇਨਸਾਫ਼ ਲਈ ਪੁਲਿਸ ਥਾਣੇ ਦੀਆਂ ਠੋਕਰਾਂ ਖਾ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਬੱਸੀ ਵਜ਼ੀਰ ਵਾਸੀ ਗਗਨ ਕੁਮਾਰ ਨਾਲ ਕੀਤੀ ਸੀ ਜੋ ਕਿ ਵਿਆਹ ਤੋਂ ਬਾਅਦ ਵਿਦੇਸ਼ ਦੋਹਾ ਕਤਰ ਵਿੱਚ ਚੱਲਾ ਗਿਆ। ਉਸ ਦੇ ਜਾਣ ਮਗਰੋਂ ਉਨ੍ਹਾਂ ਦੀ ਧੀ ਨਾਲ ਸਹੁਰਾ ਪਰਿਵਾਰ ਤੇ ਜੇਠ-ਜੇਠਾਣੀ ਕੁੱਟਮਾਰ ਕਰਦੇ ਰਹੇ ਜਿਸ 'ਤੇ ਉਨ੍ਹਾਂ ਨੇ 2 ਵਾਰ ਉਨ੍ਹਾਂ ਨੇ ਮੁਆਫ਼ੀਨਾਮਾ ਵੀ ਦਿੱਤਾ। ਫਿਰ ਕੁਝ ਸਮਾਂ ਬਾਅਦ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਸੂਚਨਾ ਮਿਲੀ ਕਿ ਉਨ੍ਹਾਂ ਬੇਟੀ ਹੈ ਜਾਂ ਨਹੀਂ ਇਹ ਪਤਾ ਕਰ ਲਿਆ ਜਾਵੇ।
ਦਰਸ਼ਨ ਲਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੰਡ ਵਾਸੀਆਂ ਤੇ ਭਰਾ ਨਾਲ ਜਾ ਕੇ ਵੇਖਿਆ ਤਾਂ ਸਹੁਰੇ ਪਰਿਵਾਰ ਨੇ ਲੜਕੀ ਦੇ ਅੰਤਿਮ ਸਸਕਾਰ ਦੀ ਤਿਆਰੀ ਵੀ ਕਰ ਲਈ ਸੀ, ਪਰ ਉਨ੍ਹਾਂ ਨੂੰ ਸਹੁਰਾ ਪਰਿਵਾਰ ਵਲੋਂ ਕੋਈ ਸੂਚਨਾ ਤੱਕ ਨਹੀਂ ਦਿੱਤੀ ਗਈ। ਉੱਥੇ ਪਹੁੰਚਣ 'ਤੇ ਕਿਹਾ ਗਿਆ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲਿਆ ਹੈ, ਜਦਕਿ ਘਰ ਵਿੱਚ ਅਜਿਹਾ ਕੋਈ ਸੁਰਾਗ ਮੌਜੂਦ ਨਹੀਂ ਸੀ ਕਿ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਖੁਦਕੁਸ਼ੀ ਕੀਤੀ ਹੈ।
ਪਿਤਾ ਨੇ ਦੱਸਿਆ ਕਿ ਧੀ ਦੀ ਮੌਤ ਤੋਂ ਬਾਅਦ ਨਹੀ ਪੁਲਿਸ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਇਸ ਮਾਮਲੇ 'ਤੇ ਰਾਜੀਨਾਮਾ ਕਰਨ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ। ਹੁਣ ਉਹ ਪਿੰਡ ਦੇ ਸਰਪੰਚ ਨਾਲ ਮਿਲ ਕੇ ਹਲਕਾ ਸ਼ਾਮ ਚੋਰਾਸੀ ਤੋਂ ਸ਼ੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਮੋਹਿੰਦਰ ਕੌਰ ਜੋਸ਼ ਦੇ ਘਰ ਮਦਦ ਦੀ ਗੁਹਾਰ ਲੈ ਕੇ ਪਹੁੰਚੇ ਹਨ। ਉੱਥੇ ਹੀ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ ਹੈ।
ਇਹ ਵੀ ਪੜ੍ਹੋ: ਭਾਰਤੀ ਹਾਕੀ : ਕਪਤਾਨ ਮਨਪ੍ਰੀਤ ਬਣਿਆ 'ਪੇਲਅਰ ਆਫ਼ ਦਾ ਈਅਰ', ਘਰ 'ਚ ਖੁਸ਼ੀਆਂ ਦਾ ਮਾਹੌਲ