ਹੁਸ਼ਿਆਰਪੁਰ: ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਈਟੀਵੀ ਭਾਰਤ ਨੇ ਪੰਜਾਬ ਸਰਕਾਰ ਵੱਲੋਂ ਮੈਨੀਫੈਸਟੋ 'ਚ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਤੋਂ ਕਰਵੇਜ ਕੀਤੀ ਹੈ। ਉੱਥੇ ਹੀ ਅੱਜ ਈਟੀਵੀ ਭਾਰਤ ਦੀ ਟੀਮ ਹੁਸ਼ਿਆਰਪੁਰ ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਤੇ ਹਲਕਾ ਚੱਬੇਵਾਲ ਪਹੁੰਚੀ ਹੈ। ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਸਾਹਮਣੇ ਆਇਆ ਕਿ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ।
ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ- ਭਾਗ 7
ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਸਰਕਾਰ ਦੇ ਵਾਅਦਿਆਂ ਦੀ ਗਰਾਉਂਡ ਜ਼ੀਰੋ ਰਿਪੋਰਟ ਤੋਂ ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼। ਹੁਸ਼ਿਆਰਪੁਰ ਦੀ ਵਿਧਾਨ ਸਭਾ ਸੀਟ ਹਲਕਾ ਚੱਬੇਵਾਲ ਦੇ ਲੋਕਾਂ ਦਾ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਹੈ, ਵੇਖੋ ਇਹ ਰਿਪੋਰਟ...
ਫ਼ੋਟੋ
ਤਿੰਨ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਐਮਐਲਏ ਜਾਂ ਕਾਂਗਰਸ ਸਰਕਾਰ ਵੱਲੋਂ ਕਿੰਨੇ ਕੰਮ ਕਰਵਾਏ ਗਏ ਹਨ, ਕੀ ਕਾਂਗਰਸ ਸਰਕਾਰ ਇਨ੍ਹਾਂ ਤਿੰਨ ਸਾਲਾਂ ਵਿੱਚ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੀ ਉੱਤਰ ਸਕੀ ਹੈ ਜਾਂ ਨਹੀਂ। ਕਾਂਗਰਸ ਸਰਕਾਰ ਦੇ ਮੈਨੀਫੈਸਟੋ ਦੀ ਗੱਲ ਕੀਤੀ ਜਾਵੇ ਤਾਂ ਮੈਨੀਫੈਸਟੋ ਵਿੱਚ ਨੌਜਵਾਨਾਂ ਨੂੰ ਨੌਕਰੀ, ਨਸ਼ਾ ਜੜ੍ਹ ਤੋਂ ਖ਼ਤਮ ਕਰਨਾ, ਹਰ ਇਨਸਾਨ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਤੇ ਚੰਗੀਆਂ ਗਲੀਆਂ ਤੇ ਸੜਕਾਂ ਦੀ ਸਹੂਲਤ ਆਦਿ ਦੇਣਾ ਸ਼ਾਮਲ ਰਿਹਾ।
ਇਹ ਵੀ ਪੜ੍ਹੋ: ਆਗਾਮੀ ਬਜਟ ਨੂੰ ਲੈ ਕੇ ਪੀਯੂ ਦੀ ਕੀ ਹੈ ਮੰਗ, ਖ਼ਾਸ ਪੇਸ਼ਕਸ਼
Last Updated : Jan 31, 2020, 7:40 AM IST