ਪੰਜਾਬ

punjab

ETV Bharat / state

ਤਹਿਸੀਲਦਾਰ ਨੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਦੁਕਾਨ 'ਚੋਂ ਚਾਈਨਾ ਡੋਰ ਕੀਤੀ ਬਰਾਮਦ, ਦੁਕਾਨਦਾਰ ਖਿਲਾਫ ਮਾਮਲਾ ਦਰਜ

ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ (Naib Tehsildar Indrajit Kaur Riyad) ਨੇ ਬਜ਼ਾਰ ਦੀਆਂ ਦੁਕਾਨਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ। ਜਿਸ ਦੌਰਾਨ ਇੱਕ ਦੁਕਾਨ ਵਿੱਚੋਂ ਚਾਈਨਾ ਡੋਰ ਦੇ 8 ਗੱਟੂ (Indrajit Kaur Riyad recovered 8 bundles china door) ਬਰਾਮਦ ਹੋਏ। ਚਾਈਨਾਂ ਡੋਰ ਦੇ ਇਹ ਗੱਟੂ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Naib Tehsildar Indrajit Kaur Riyad recovered 8 bundles of china door from a shop during special checking
Naib Tehsildar Indrajit Kaur Riyad recovered 8 bundles of china door from a shop during special checking

By

Published : Dec 29, 2022, 8:06 PM IST

ਤਹਿਸੀਲਦਾਰ ਨੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਦੁਕਾਨ 'ਚੋਂ ਚਾਈਨਾ ਡੋਰ ਦੇ 8 ਗੱਟੂ ਕੀਤੇ ਬਰਾਮਦ

ਗੁਰਦਾਸਪੁਰ: ਚਾਈਨਾ ਡੋਰ ਮਨੁੱਖ ਅਤੇ ਪੰਛੀਆਂ ਦੀ ਜਾਨ ਲਈ ਖ਼ਤਰਨਾਕ ਸਾਬਿਤ ਹੋ ਰਹੀ ਹੈ। ਜਿਸ ਦੀ ਵਿਕਰੀ ਦੀ ਰੋਕ ਉੱਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਕ ਵੱਖਰੀ ਤਰ੍ਹਾਂ ਦੀ ਪਹਿਲ ਕੀਤੀ ਹੈ। ਡੀ.ਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ ਇਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ।

ਇਸੇ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ (Naib Tehsildar Indrajit Kaur Riyad) ਵੱਲੋਂ ਬਜ਼ਾਰ ਦੀਆਂ ਦੁਕਾਨਾਂ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ। ਜਿਸ ਦੌਰਾਨ ਇੱਕ ਦੁਕਾਨ ਵਿੱਚੋਂ ਚਾਈਨਾ ਡੋਰ ਦੇ 8 ਗੱਟੂ (Indrajit Kaur Riyad recovered 8 bundles china door) ਬਰਾਮਦ ਹੋਏ। ਚਾਈਨਾਂ ਡੋਰ ਦੇ ਇਹ ਗੱਟੂ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਦੁਕਾਨਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਉੱਥੇ ਹੀ ਉਕਤ ਅਧਿਕਾਰੀਆਂ ਅਤੇ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਚੈਕਿੰਗ ਮੁਹਿੰਮ ਜਾਰੀ ਰਹੇਗੀ ਅਤੇ ਚਾਈਨਾ ਡੋਰ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦੱਸ ਦਈਏ ਕਿ ਪੰਜਾਬ ਵਿੱਚ ਚਾਈਨਾ ਡੋਰ ਕਾਰਨ ਹੁਣ ਤੱਕ ਬਹੁਤ ਜਾਨਾਂ ਜਾ ਚੁੱਕੀਆਂ ਹਨ। ਫਿਲਹਾਲ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਚਾਈਨਾਂ ਡੋਰ ਖ਼ਿਲਾਫ਼ ਅੱਗੇ ਕੀ ਕਦਮ ਚੁੱਕਦੀ ਹੈ।



ਇਹ ਵੀ ਪੜੋ:-ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, ਪੁਲਿਸ ਸਟੇਸ਼ਨ ਅਤੇ ਖ਼ਾਸ ਸਥਾਨ ਹਨ ਨਿਸ਼ਾਨੇ 'ਤੇ !

ABOUT THE AUTHOR

...view details