ਪੰਜਾਬ

punjab

By

Published : Aug 5, 2020, 8:14 PM IST

ETV Bharat / state

ਨਸ਼ੇ ਦੇ ਆਦੀ ਨੌਜਵਾਨਾਂ ਲਈ ਲੌਕਡਾਊਨ ਸਾਬਤ ਹੋਇਆ ਵਰਦਾਨ

ਗੁਰਦਾਸੁਰ ਰੈਡਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਨੌਜਵਾਨਾਂ ਨੇ ਕਿਹਾ ਕਿ ਲੌਕਡਾਊਨ ਕਾਰਨ ਸਪਲਾਈ ਚੇਨ ਟੁੱਟਣ ਅਤੇ ਮਹਿੰਗੇ ਭਾਅ 'ਤੇ ਨਸ਼ਾ ਮਿਲਣ ਕਾਰਨ ਉਨ੍ਹਾਂ ਨੇ ਇਰਾਦਾ ਕੀਤਾ ਕਿ ਉਹ ਖ਼ੁਦ ਨੂੰ ਨਸ਼ੇ ਤੋਂ ਦੂਰ ਕਰਨਾ ਚਾਹੁੰਦੇ ਹਨ।

ਨਸ਼ੇ ਦੇ ਆਦੀ ਨੌਜਵਾਨਾਂ ਲਈ ਲੌਕਡਾਊਨ ਸਾਬਤ ਹੋਇਆ ਵਰਦਾਨ
ਨਸ਼ੇ ਦੇ ਆਦੀ ਨੌਜਵਾਨਾਂ ਲਈ ਲੌਕਡਾਊਨ ਸਾਬਤ ਹੋਇਆ ਵਰਦਾਨ

ਗੁਰਦਾਸਪੁਰ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੇ ਜਿੱਥੇ ਲੋਕਾਂ ਦੀ ਆਰਥਿਕ ਸਥਿਤੀ ਵਿਗਾੜ ਦਿੱਤੀ, ਉੱਥੇ ਹੀ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਲਈ ਇਹ ਲੌਕਡਾਊਨ ਵਰਦਾਨ ਸਾਬਤ ਹੋਇਆ ਹੈ।

ਨਸ਼ੇ ਦੇ ਆਦੀ ਨੌਜਵਾਨਾਂ ਲਈ ਲੌਕਡਾਊਨ ਸਾਬਤ ਹੋਇਆ ਵਰਦਾਨ

ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦਾਸੁਰ ਰੈਡਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਨੌਜਵਾਨਾਂ ਨੇ ਕਿਹਾ ਕਿ ਲੌਕਡਾਊਨ ਕਾਰਨ ਸਪਲਾਈ ਚੇਨ ਟੁੱਟਣ ਅਤੇ ਮਹਿੰਗੇ ਭਾਅ 'ਤੇ ਨਸ਼ਾ ਮਿਲਣ ਕਾਰਨ ਉਨ੍ਹਾਂ ਨੇ ਇਰਾਦਾ ਕੀਤਾ ਕਿ ਉਹ ਨਸ਼ੇ ਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਇਥੇ ਆ ਕੇ ਦਾਖ਼ਲ ਹੋਏ ਅਤੇ ਕੁਝ ਮਹੀਨਿਆਂ ਤੋਂ ਨਸ਼ੇਂ ਤੋਂ ਬਿਲਕੁਲ ਦੂਰ ਹਨ।

ਇੱਕ ਨੌਜਵਾਨ ਨੇ ਦੱਸਿਆ ਕਿ ਉਹ ਸ਼ਰਾਬ ਦਾ ਆਦੀ ਸੀ ਅਤੇ ਇਸ ਦੀ ਲਤ ਛੱਡਣ ਲਈ ਇੱਥੇ ਦਾਖ਼ਲ ਹੋਇਆ ਸੀ। ਉਸ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਵਿੱਚ ਉਸ ਦੇ ਕੁੱਝ ਦੋਸਤ ਵੀ ਸ਼ਾਮਲ ਸਨ।

ABOUT THE AUTHOR

...view details