ਯੂਟਿਊਬ ਤੋਂ ਅਸਲਾ ਬਣਾਉਣਾ ਸਿਖ ਫੈਕਟਰੀ ਚਲਾ ਰਹੇ ਨੌਜਵਾਨਾਂ ਗ੍ਰਿਫਤਾਰ
ਯੂਟਿਊਬ ਸਿਖਾ ਰਿਹਾ ਨੌਜਵਾਨਾਂ ਨੂੰ ਅਸਲਾ ਬਣਾਉਣਾ। ਪੁਲਿਸ ਨੇ ਦੋ ਨੌਜਵਾਨਾਂ ਤੋਂ 5 ਪਿਸਤੌਲਾਂ ਤੇ ਇੱਕ ਟੈਲੀਸਕੋਪਿਕ ਏਅਰ ਗਨ ਬਰਾਮਦ ਕੀਤੀ। ਬਰਾਮਦ ਅਸਲਿਆ 'ਚ ਪੰਜ ਪਿਸਤੌਲਾਂ 'ਚ ਤਿੰਨ 32 ਬੋਰ ਪਿਸਤੌਲਾਂ ਅਤੇ ਦੋ 12 ਬੋਰ ਪਿਸਤੌਲਾਂ ਸ਼ਾਮਲ ਹਨ। ਇਸ ਨਾਲ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਗੁਰਦਾਸਪੁਰ: ਨਵੀਂ ਤਕਨੀਕ ਦੇ ਜਿੰਨੇ ਫਾਇਦੇ ਹਨ ਉੰਨੇ ਨੁਕਸਾਨ ਵੀ ਹਨ। ਤਕਨੀਕ ਦੀ ਜੇ ਗ਼ਲਤ ਵਰਤੋਂ ਹੋਵੇ ਤਾਂ ਵਿਆਕਤੀ ਮੁਸ਼ਕਲਾਂ 'ਚ ਪੈ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਨੌਜਵਾਨਾਂ ਅਸਲਾ ਬਣਾਉਣਾ ਦੀ ਫੈਕਟਰੀ ਚਲਾ ਰਹੇ ਸਨ। ਬਟਾਲਾ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਤੋਂ ਪੰਜ ਪਿਸਤੌਲਾਂ ਅਤੇ ਇੱਕ ਟੈਲੀਸਕੋਪਿਕਏਅਰ ਗਨ ਵੀ ਬਰਾਮਦ ਕੀਤੀ ਹੈ। ਜੋ ਇਹਨਾਂ ਨੌਜਵਾਨਾਂ ਨੇ ਖੁਦ ਤਿਆਰ ਕੀਤੀਆਂ ਸਨ ਅਤੇ ਬਰਾਮਦ ਪੰਜ ਪਿਸਤੌਲਾਂ 'ਚ ਤਿੰਨ 32 ਬੋਰ ਪਿਸਤੌਲਾਂ ਹਨ ਅਤੇ ਦੋ 12 ਬੋਰ ਪਿਸਤੌਲਾਂ ਹਨ। ਇਸ ਨਾਲ ਵੱਡੀ ਗਿਣਤੀ 'ਚ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਐੱਸਪੀ ਮੁਤਾਬਕ ਇੱਕ ਨੌਜਵਾਨ ਕੰਪਿਊਟਰ ਇੰਜੀਨਿਅਰ ਹੈ ਅਤੇ ਇੱਕ ਆਪਣੀ ਲੋਹੇ ਦੀ ਫੈਕਟਰੀ ਚਲਾ ਰਿਹਾ ਹੈ। ਇਹਨਾਂ ਨੌਜਵਾਨਾਂ ਨੇ ਪਹਿਲੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਉਹਨਾਂ ਅਸਲਾ ਬਣਾਉਣ ਦੀ ਤਕਨੀਕ ਯੂ-ਟਿਊਬ ਸਾਈਟ ਤੋਂ ਸਿਖੀ ਅਤੇ ਉਸੇ ਤਕਨੀਕ ਨਾਲ 5 ਪਿਸਤੌਲਾਂ ਬਣਾਈਆਂ ਹਨ ਜਿਨ੍ਹਾਂ 'ਚ ਤਿੰਨ 32 ਬੋਰ ਪਿਸਤੌਲਾਂ ਦੋ 12 ਬੋਰ ਹਨ। ਉਥੇ ਹੀ ਐੱਸਐੱਸਪੀਨੇ ਕਿਹਾ ਕਿ ਇਹਨਾਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਦੇ ਨਾਲ ਹੀ ਗ੍ਰਿਫਤਾਰ ਨੌਜਵਾਨਾਂ ਨੇ ਵੀ ਖੁਦ ਆਪਣਾ ਗੁਨਾਹ ਮੰਨਿਆ ਅਤੇ ਉਹਨਾਂ ਦੱਸਿਆ ਕਿ ਪਿਸਤੌਲ ਐੱਸਐੱਸਪੀਦੀ ਮਦਦ ਨਾਲ ਬਣਾਈਆਂ ਗਈਆਂ ਸਨ ਪਰ ਮਨ 'ਚ ਕੋਈ ਗ਼ਲਤ ਮਕਸਦ ਨਹੀਂ ਸਨ।