ਫਿਰੋਜ਼ਪੁਰ: ਕੋਰੋਨਾ ਮਹਾਂਮਾਰੀ ਦੇ ਘੱਟ ਜਾਣ ਨਾਲ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।ਜਿਸ ਤਹਿਤ ਦਸਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਕਲਾਸਾਂ (Classes) ਲੱਗਣਗੀਆ।ਇਹ ਕਲਾਸਾਂ ਕੋਰੋਨਾ (Corona) ਹਦਾਇਤਾਂ ਦੇ ਮੁਤਾਬਕ ਹੀ ਖੋਲ੍ਹੀਆਂ ਜਾਣਗੀਆਂ। ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਨੇ ਪਹਿਲੇ ਦਿਨ ਕਦਮ ਰੱਖਿਆ।
ਸਰਕਾਰ ਵੱਲੋਂ ਕੋਵਿਡ ਹਦਾਇਤਾਂ ਅਨੁਸਾਰ ਖੋਲ੍ਹੇ ਗਏ ਸਕੂਲ ਜ਼ੀਰਾ ਦੇ ਸਰਕਾਰੀ ਕੰਨਿਆ ਸਕੂਲ ਤੇ ਸਰਕਾਰੀ ਲੜਕਿਆਂ ਦੇ ਸਕੂਲ ਵਿੱਚ ਬੱਚਿਆਂ ਤੇ ਸਵਾਗਤ ਅਤੇ ਉਨ੍ਹਾਂ ਨੂੰ ਨਸੀਹਤ ਦੇਣ ਵਾਸਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਪ੍ਰਿੰਸੀਪਲ ਮੁਖਤਿਆਰ ਸਿੰਘ ਨੇ ਸੰਬੋਧਨ ਕੀਤਾ।ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਰਣਜੀਤ ਸਿੰਘ ਭੁੱਲਰ ਪਹੁੰਚੇ।
ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਨਲਾਈਨ (Online) ਕਲਾਸਾਂ ਵਿੱਚ ਪੜ੍ਹ ਰਹੇ ਹਨ ਪਰੰਤੂ ਕੁੱਝ ਇਸ ਤਰ੍ਹਾਂ ਦੇ ਪਰਿਵਾਰ ਵੀ ਹਨ ਜਿਨ੍ਹਾਂ ਕੋਲ ਮੋਬਾਇਲ ਲੈਣ ਦੇ ਪੈਸੇ ਵੀ ਨਹੀਂ ਹਨ ਅਤੇ ਉਨ੍ਹਾਂ ਵਾਸਤੇ ਇਹ ਸਮਾਂ ਉਨ੍ਹਾਂ ਦੇ ਭਵਿੱਖ ਨੂੰ ਖ਼ਰਾਬ ਕਰ ਰਿਹਾ ਸੀ।ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਕਿ ਉਨ੍ਹਾਂ ਨੇ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ।
ਉਨ੍ਹਾਂ ਦੱਸਿਆ ਕਿ ਛੋਟੇ ਬੱਚੇ ਜਿਨ੍ਹਾਂ ਦੀ ਇਮਿਊਨਿਟੀ ਭਾਵੇਂ ਵੱਧ ਹੁੰਦੀ ਹੈ ਅਤੇ ਉਹ ਇਕੱਲੇ ਇਕੱਲੇ ਘਰ ਵਿੱਚ ਰਹਿਣ ਕਰਕੇ ਹੀ ਠੀਕ ਸੀ। ਜਦ ਉਹ ਸਕੂਲ ਵਿਚ ਇਕੱਠੇ ਹੋਣਗੇ ਤਾਂ ਹੋ ਸਕਦਾ ਹੈ ਕਿਸੇ ਹੋਰ ਤੋਂ ਉਨ੍ਹਾਂ ਨੂੰ ਇਸ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ।ਇਨ੍ਹਾਂ ਵਿਚਾਰਾਂ ਨਾਲ ਸਰਕਾਰ ਵੱਲੋਂ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ।
ਇਹ ਵੀ ਪੜੋ:ਅੱਜ ਤੋਂ 10 ਤੋਂ 12 ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹੇ