ਪੰਜਾਬ

punjab

By

Published : Sep 1, 2021, 6:09 PM IST

ETV Bharat / state

ਪੁਲਿਸ ਨੇ 17 ਸਾਲ ਤੋਂ ਲਾਪਤਾ ਬਜ਼ੁਰਗ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ

ਫਿਰੋਜ਼ਪੁਰ ਵਿਖੇ ਪੁਲਿਸ ਦੀ ਦਰਿਆਦਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਥਾਣ ਮਖੂ ਦੇ ਪੁਲਿਸ ਅਧਿਕਾਰੀਆਂ ਨੇ ਪਿੰਡ ਖਡੂਰ ਦੇ ਪੰਚਾਇਤੀ ਮੈਂਬਰਾਂ ਨਾਲ ਮਿਲ ਇੱਕ 17 ਸਾਲ ਤੋਂ ਲਾਪਤਾ ਬਜ਼ੁਰਗ ਮਹਿਲਾ ਨੂੰ ਉਸ ਦੇ ਪਰਿਵਾਰ ਤੇ ਬੱਚਿਆਂ ਨਾਲ ਮਿਲਵਾਇਆ। ਪੁਲਿਸ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਸ਼ਹਿਰ ਭਰ ਵਿੱਚ ਸ਼ਲਾਘਾ ਹੋ ਰਹੀ ਹੈ।

ਪੁਲਿਸ ਨੇ ਲਾਪਤਾ ਬਜ਼ੁਰਗ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ
ਪੁਲਿਸ ਨੇ ਲਾਪਤਾ ਬਜ਼ੁਰਗ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ

ਫਿਰੋਜ਼ਪੁਰ : ਪੰਜਾਬ ਪੁਲਿਸ ਨੂੰ ਹਮੇਸ਼ਾਂ ਲੋਕਾਂ ਨਾਲ ਸਖ਼ਤੀ ਕਰਨ ਦੇ ਲਈ ਕੋਸਿਆ ਜਾਂਦਾ ਹੈ, ਪਰ ਫਿਰੋਜ਼ਪੁਰ ਪੁਲਿਸ ਦਾ ਵੱਖਰਾ ਰੂਪ ਉਦੋਂ ਵੇਖਣ ਨੂੰ ਮਿਲੀਆ ਜਦੋਂ ਪੁਲਿਸ ਨੇ 17 ਸਾਲਾਂ ਤੋਂ ਲਾਪਤਾ ਬਜ਼ੁਰਗ ਮਹਿਲਾ ਨੂੰ ਉਸ ਦੇ ਪਰਿਵਾਰ ਤੇ ਬੱਚਿਆਂ ਨਾਲ ਮਿਲਵਾਇਆ।

ਇਸ ਬਾਰੇ ਦੱਸਦੇ ਹੋਏ ਥਾਣ ਮਖੂ ਦੇ ਐਸਐਚਓ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਖਡੂਰ ਦੇ ਸਰਪੰਚ ਦਾ ਫੋਨ ਆਇਆ। ਉਨ੍ਹਾਂ ਨੇ ਪੁਲਿਸ ਨੂੰ ਪਿੰਡ 'ਚ ਲਵਾਰਸ ਘੁੰਮ ਰਹੀ ਇੱਕ ਬਜ਼ੁਰਗ ਮਹਿਲਾ ਬਾਰੇ ਜਾਣਕਾਰੀ ਦਿੱਤੀ। ਉਕਤ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਾਂ ਹੋਣ ਦੇ ਚਲਦੇ ਉਹ ਆਪਣੇ ਬਾਰੇ ਕੁੱਝ ਵੀ ਚੰਗੀ ਤਰ੍ਹਾਂ ਨਹੀਂ ਦੱਸ ਪਾ ਰਹੀ ਸੀ। ਲਗਾਤਾਰ ਪੁਲਿਸ ਦੇ ਪਿੰਡ ਦੀ ਪੰਚਾਇਤ ਮੈਂਬਰਾਂ ਦੀ ਕੋਸ਼ਿਸ਼ 'ਤੇ ਮਹਿਲਾ ਮਹਿਜ਼ ਇਨ੍ਹਾਂ ਦੱਸ ਸਕੀ ਉਸ ਦਾ ਘਰ ਸੁਲਤਾਨਪੁਰ ਦੇ ਨੇੜੇ ਹੈ।

ਪੁਲਿਸ ਨੇ ਲਾਪਤਾ ਬਜ਼ੁਰਗ ਮਹਿਲਾ ਨੂੰ ਪਰਿਵਾਰ ਨਾਲ ਮਿਲਾਇਆ

ਇਸ ਸਬੰਧੀ ਥਾਣਾ ਮਖੂ ਦੀ ਪੁਲਿਸ ਟੀਮ ਤੇ ਪਿੰਡ ਖਡੂਰ ਦੇ ਪੰਚਾਇਤੀ ਮੈਂਬਰਾਂ ਨੇ ਮਦਦ ਕੀਤੀ, ਪੁੱਛਗਿੱਛ ਕਰਦੇ-ਕਰਦੇ ਪੁਲਿਸ ਨੂੰ ਪਹਿਲਾਂ ਉਕਤ ਮਹਿਲਾ ਦੇ ਭਰਾ ਦੇ ਘਰ ਦਾ ਪਤਾ ਮਿਲਿਆ। ਇਸ ਮਗਰੋਂ ਪੁਲਿਸ ਉਸ ਦੀ ਧੀ ਚਰਨਜੀਤ ਕੌਰ ਦੇ ਪਿੰਡ ਪੁੱਜੀ। ਇਥੇ ਜਿਵੇਂ ਹੀ ਚਰਨਜੀਤ ਨੇ ਆਪਣੀ ਮਾਂ ਨੂੰ ਵੇਖਿਆ ਤੇ ਉਸ ਨੇ ਆਪਣੀ ਮਾਂ ਨੂੰ ਪਛਾਣ ਲਿਆ। ਇਸ ਤਰ੍ਹਾਂ ਪੁਲਿਸ ਨੇ 17 ਸਾਲਾਂ ਤੋਂ ਲਾਪਤਾ ਮਾਂ ਨੂੰ ਉਸ ਦੇ ਬੱਚਿਆਂ ਨਾਲ ਮਿਲਾ ਕੇ ਨੇਕ ਕੰਮ ਕੀਤਾ। ਪੁਲਿਸ ਵੱਲੋਂ ਕੀਤੇ ਗਏ ਇਸ ਨੇਕ ਕੰਮ ਦੀ ਸ਼ਹਿਰ ਭਰ ਵਿੱਚ ਸ਼ਲਾਘਾ ਹੋ ਰਹੀ ਹੈ।

ਬਜ਼ੁਰਗ ਮਹਿਲਾ ਦੀ ਧੀ ਚਰਨਜੀਤ ਨੇ ਦੱਸਿਆ ਕਿ ਪਰਿਵਾਰ ਵਿੱਚ ਲਗਾਤਾਰ ਮੌਤਾਂ ਹੋਣ ਕਾਰਨ ਮਹਿੰਦਰ ਕੌਰ ਪਰੇਸ਼ਾਨ ਰਹਿਣ ਲੱਗ ਪਈ ਸੀ। 17 ਸਾਲ ਪਹਿਲਾਂ ਉਸ ਦੀ ਮਾਂ ਮਹਿੰਦਰ ਕੌਰ ਲਾਪਤਾ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਨੇ ਉਸ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੱਭ ਨਹੀਂ ਸਕੇ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਹਾਦਰ ਸਿੰਘ ਦਾ 7 ਸਾਲ ਪਹਿਲਾਂ ਦੇਹਾਂਤ ਹੋ ਗਿਆ ਹੈ, ਪਰ ਹੁਣ ਉਹ ਆਪਣੀ ਮਾਂ ਨਾਲ ਮਿਲ ਕੇ ਬੇਹਦ ਖੁਸ਼ ਹੈ। ਚਰਨਜੀਤ ਨੇ ਪੁਲਿਸ ਟੀਮ ਤੇ ਪਿੰਡ ਖਡੂਰ ਦੇ ਪੰਚਾਇਤੀ ਮੈਂਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ :ਕੈਬਨਿਟ ਮੰਤਰੀ ਨਾਲ ਪੰਗਾ ਲੈਣ ਵਾਲਾ ਅਫ਼ਸਰ ਬਰਖ਼ਾਸਤ

ABOUT THE AUTHOR

...view details