ਪੰਜਾਬ

punjab

ETV Bharat / state

Jaipal Bhullar Encounter: ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਅੰਤਮ ਸਸਕਾਰ

ਗੈਂਗਸਟਰ ਜੈਪਾਲ ਭੁੱਲਰ ਦਾ ਅੰਤਮ ਸਸਕਾਰ ਕਰ ਦਿੱਤਾ ਹੈ। ਇਸ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਡਾਕਟਰਾਂ ’ਤੇ ਵੱਡੇ ਸਵਾਲ ਵੀ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਲਈ ਹੁਣ ਕਿਸ ਕੋਲ ਜਾਈਏ। ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਦਬਾਅ ਹੇਠ ਰਿਪੋਰਟ ਤਿਆਰ ਕੀਤੀ ਹੈ ਜੋ ਸਾਨੂੰ ਮਨਜੂਰ ਨਹੀਂ ਹੈ।

Jaipal Bhullar Encounter: ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਅੰਤਮ ਸਸਕਾਰ
Jaipal Bhullar Encounter: ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਅੰਤਮ ਸਸਕਾਰ

By

Published : Jun 23, 2021, 6:34 PM IST

ਫਿਰੋਜ਼ਪੁਰ:ਪਿਛਲੇ ਦਿਨੀਂ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ ਜਿਸ ਤੋਂ ਮਗਰੋਂ ਪਰਿਵਾਰ ਗੈਂਗਸਟਰ ਜੈਪਾਲ ਭੁੱਲਰ ਦੇ ਦੋਬਾਰਾ ਤੋਂ ਪੋਸਟਮਾਰਟਮ ਦੀ ਮੰਗ ਕਰ ਰਿਹਾ ਸੀ ਤੇ ਮੁੜ ਪੋਸਟਮਾਰਟ ਕਰਨ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਮ ਸਸਕਾਰ ਕਰ ਦਿੱਤਾ ਹੈ। ਇਸ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਦੇ ਭਰਾ ਨੇ ਉਸ ਨੂੰ ਅਗਨੀਂ ਦਿੱਤੀ ਜੋ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਆਇਆ ਸੀ। ਦੱਸ ਦਈਏ ਕਿ ਜੈਪਾਲ ਭੁੱਲਰ ਦਾ ਛੋਟੇ ਭਰਾ ਅੰਮ੍ਰਿਤਪਾਲ ਭੁੱਲਰ ਕਈ ਮਾਮਲਿਆਂ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਭਾਰੀ ਪੁਲਿਸ ਦੀ ਟੁਕੜੀ ਜ਼ੀਰਾ ਗੇਟ ਸਥਿਤ ਸ਼ਮਸ਼ਾਨ ਘਾਟ ਵਿਖੇ ਲੈ ਕੇ ਆਈ ਸੀ।

Jaipal Bhullar Encounter: ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਅੰਤਮ ਸਸਕਾਰ

ਇਹ ਵੀ ਪੜੋ: Jaipal Bhullar Encounter:ਜੈਪਾਲ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

ਉਥੇ ਹੀ ਇਸ ਦੌਰਾਨ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਡਾਕਟਰਾਂ ’ਤੇ ਵੱਡੇ ਸਵਾਲ ਵੀ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਡਾਕਟਰਾਂ ’ਤੇ ਬਹੁਤ ਜਿਆਦਾ ਦਬਾਅ ਸੀ ਜਿਹਨਾਂ ਨੇ ਰਿਪੋਰਟ ਵਿੱਚ ਸੱਟਾਂ ਵੀ ਲਿਖ ਦਿੱਤੀਆਂ ਤੇ ਇਹ ਵੀ ਲਿਖ ਦਿੱਤਾ ਕਿ ਉਸ ਨਾਲ ਕੋਈ ਤਸ਼ੱਦਦ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਲਈ ਹੁਣ ਕਿਸ ਕੋਲ ਜਾਈਏ। ਉਹਨਾਂ ਨੇ ਕਿਹਾ ਕਿ ਡਾਕਟਰਾਂ ਨੇ ਦਬਾਅ ਹੇਠ ਰਿਪੋਰਟ ਤਿਆਰ ਕੀਤੀ ਹੈ ਜੋ ਸਾਨੂੰ ਮਨਜੂਰ ਨਹੀਂ ਹੈ।

ਇਹ ਵੀ ਪੜੋ: 'ਆਪ' ਵਰਕਰਾਂ ਨੇ ਕੱਚੇ ਅਧਿਆਪਕਾਂ ਨਾਲ ਮਿਲ ਘੇਰੀ ਸਿੱਖਿਆ ਮੰਤਰੀ ਦੀ ਕੋਠੀ

ABOUT THE AUTHOR

...view details