ਪੰਜਾਬ

punjab

ETV Bharat / state

Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ਼ - ਫਿਰੋਜ਼ਪੁਰ

ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨੂੰ ਟਾਰਚਰ ਕਰਕੇ ਮਾਰੇ ਜਾਣ ਦਾ ਇਨਸਾਫ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ
Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ

By

Published : Jun 18, 2021, 1:34 PM IST

ਫਿਰੋਜ਼ਪੁਰ: ਕੋਲਕਾਤਾ ’ਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਹਾਈਕੋਰਟ ਨੇ ਮਾਮਲਾ ਦੂਜੇ ਸੂਬੇ ਦਾ ਹੋਣ ਦਾ ਹਵਾਲਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਟੀਸ਼ਨ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਉਹ ਹੁਣ ਸੁਪਰੀਮ ਕੋਰਟ ਦਾ ਰੁਖ਼ ਕਰਨਗੇ।

ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨੂੰ ਟਾਰਚਰ ਕਰਕੇ ਮਾਰੇ ਜਾਣ ਦਾ ਇਨਸਾਫ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤੀ ਗਈ ਹੈ ਪਰ ਹੁਣ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ।

Gangster jaipal bhullar ਦਾ ਪਰਿਵਾਰ ਕਰੇਗਾ ਹੁਣ ਸੁਪਰੀਮ ਕੋਰਟ ਦਾ ਰੁਖ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਸੀ ਕਿ ਹਾਈਕੋਰਟ ਵਿੱਚ ਦਾਖ਼ਿਲ ਕੀਤੀ ਪਟੀਸ਼ਨ ਵਿੱਚ ਉਨ੍ਹਾਂ ਦੀ ਇਹੀ ਮੰਗ ਸੀ, ਕਿ ਜੈਪਾਲ ਭੁੱਲਰ ਦਾ ਦੂਜਾ ਪੋਸਟਮਾਰਟਮ ਕੀਤਾ ਜਾਵੇ।

ਚੰਗੀ ਖਿਡਾਰੀ ਸੀ ਗੈਂਗਸਟਰ (gangster) ਜੈਪਾਲ ਭੁੱਲਰ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜੈਪਾਲ ਇੱਕ ਚੰਗਾ ਖਿਡਾਰੀ ਸੀ। ਉਸਦੇ ਮਾਤਾ-ਪਿਤਾ ਉਸ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸੀ, ਪਰ ਮਾੜੀ ਸੰਗਤ 'ਚ ਪੈਣ ਕਰਕੇ ਉਹ ਜ਼ੁਰਮ ਦੀ ਦੁਨੀਆਂ ਵਿੱਚ ਚਲਾ ਗਿਆ। ਪਰਿਵਾਰ ਵੱਲੋਂ ਉਸਨੂੰ ਕਾਫੀ ਸਮਝਾਇਆ ਜਾਂਦਾ ਸੀ।

ਇਹ ਵੀ ਪੜੋ: ਪਰਿਵਾਰ ਨੇ Gangster Jaipal Bhullar ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ !

ABOUT THE AUTHOR

...view details