ਫਿਰੋਜ਼ਪੁਰ:ਬੀਐਸਐਫ ਨੇ ਪਾਕਿਸਤਾਨ ਤੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਨੂੰ ਰੋਕ ਕੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਜਵਾਨਾਂ ਨੇ ਸਤਲੁਜ ਦਰਿਆ 'ਚ ਵਹਿ ਰਹੀਆਂ ਦੋ ਬੋਤਲਾਂ 'ਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਾਸ਼ਟਰੀ ਬਾਜ਼ਾਰ ਵਿੱਚ ਕਰੀਬ 8 ਕਰੋੜ ਰੁਪਏ ਦੀ ਕੀਮਤ ਦੱਸੀ ਜਾਂਦੀ ਹੈ।
ਅਧਿਕਾਰੀਆਂ ਨੇ ਦਿੱਤੀ ਜਾਣਕਾਰੀ:ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐੱਸਐੱਫ ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਚੌਕਸੀ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਪਿੰਡ ਰਾਓ-ਕੇ, ਜ਼ਿਲ੍ਹਾ ਫ਼ਿਰੋਜ਼ਪੁਰ ਖੇਤਰ ਵਾਲੇ ਸਤਲੁਜ ਦਰਿਆ ਦੇ ਨਾਲੇ ਵਿੱਚ ਸ਼ੱਕੀ ਵਸਤੂਆਂ ਤੈਰਦੀਆਂ ਦੇਖੀਆਂ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਜਵਾਨ ਸ਼ੱਕੀ ਤੈਰਦੀਆਂ ਵਸਤੂਆਂ ਨੂੰ ਨਦੀ ਦੇ ਕਿਨਾਰੇ ਲਿਆਉਣ ਵਿੱਚ ਕਾਮਯਾਬ ਹੋ ਗਏ। ਜਦੋਂ ਇਹਨਾਂ ਨੂੰ ਦੇਖਿਆ ਗਿਆ ਤਾਂ ਇਹ ਪਾਇਆ ਗਿਆ ਕਿ 2 ਬੋਤਲਾਂ ਹਨ ਜੋ ਹੈਰੋਇਨ ਦੀ ਖੇਪ ਨਾਲ ਭਰੀਆਂ ਹੋਈਆਂ ਹਨ। ਜਦੋਂ ਹੈਰੋਇਨ ਦੀ ਖੇਪ ਦਾ ਵਜਨ ਕੀਤਾ ਤਾਂ ਬੋਤਲਾਂ ਵਿੱਚ ਲਗਭਗ 1.5 ਕਿਲੋਗ੍ਰਾਮ ਦੀ ਇੱਕ ਖੇਪ ਸ਼ਾਮਲ ਸੀ।