ਫਿਰੋਜ਼ਪੁਰ: ਐੱਸ.ਐੱਸ.ਪੀ ਹਰਮਨਬੀਰ ਹੰਸ(SSP Harmanbir Hans) ਦੇ ਦਿਸ਼ਾ ਨਿਰਦੇਸ਼ਾਂ ਦੇ ਜੁਰਮ ਤੇ ਠੱਲ੍ਹ ਪਾਉਣ ਵਾਸਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ। ਖ਼ਾਸਕਰ ਜਿਹੜੇ ਨੌਜਵਾਨ ਬੁਲਟ ਮੋਟਰਸਾਈਕਲ(Young bullet motorcycle) ਤੇ ਪਟਾਕੇ ਮਾਰਦੇ ਹਨ। ਉਹਨਾਂ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ੀਰਾ(Zira) ਵਿੱਚ ਦੇਖਣ ਨੂੰ ਮਿਲਿਆ ਜਦ ਟਰੈਫਿਕ ਇੰਚਾਰਜ ਏ.ਐਸ.ਆਈ ਸ:ਬਲੌਰ ਸਿੰਘ ਤੇ ਏ.ਐਸ.ਆਈ ਸ:ਹਰਪਿੰਦਰ ਸਿੰਘ ਵੱਲੋਂ ਇੱਕ ਬੁਲੇਟ ਮੋਟਰ ਸਾਈਕਲ ਜੋ ਨਿੱਤ ਲੋਕਾਂ ਦੇ ਸਿਰ ਦਾ ਦਰਦ ਬਣਿਆ ਹੋਇਆ ਸੀ ਤੇ ਚਲਾਕੀ ਨਾਲ ਹਰ ਵੇਲੇ ਬਚ ਜਾਂਦਾ ਸੀ।
ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲੇ ਦੇ ਪੁਲਿਸ ਨੇ ਪਾਏ ਪਟਾਕੇ ਪਰ ਕਹਾਵਤ ਹੈ ਕਿ 'ਸੌ ਦਿਨ ਚੋਰ ਦੇ, ਇੱਕ ਦਿਨ ਸਾਧ ਦਾ'। ਜਦ ਇਨ੍ਹਾਂ ਵੱਲੋਂ ਇਸ ਮੋਟਰ ਸਾਈਕਲ ਸਵਾਰ ਨੂੰ ਰੋਕਿਆ ਗਿਆ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਣ ਲੱਗਾ। ਪਰ ਏ.ਐਸ.ਆਈ ਬਲੌਰ ਸਿੰਘ ਟ੍ਰੈਫਿਕ ਇੰਚਾਰਜ ਵੱਲੋਂ ਇਸ ਮੋਟਰਸਾਈਕਲ ਨੂੰ ਬਾਂਡ ਕਰ ਥਾਣੇ ਭੇਜ ਦਿੱਤਾ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਮਿਸਤਰੀ ਮੋਟਰ ਸਾਈਕਲਾਂ ਉੱਪਰ ਇਸ ਤਰ੍ਹਾਂ ਦੇ ਸਲੰਸਰ ਲਗਾ ਕੇ ਨੌਜਵਾਨਾਂ ਨੂੰ ਵਿਗੜਨ ਵਾਲੇ ਰਾਹ ਤੇ ਭੇਜ ਰਹੇ ਹਨ। ਉਨ੍ਹਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਸ ਬਾਬਤ ਜਦ ਮੋਟਰਸਾਈਕਲ ਸਵਾਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਮੈਂ ਮੋਟਰਸਾਈਕਲ ਸੈਕਿੰਡ ਹੈਂਡ ਲਿਆ ਹੈ, ਜਿਸ ਵਿਚ ਇਹ ਸਲੰਸਰ ਪਹਿਲਾਂ ਤੋਂ ਹੀ ਲੱਗਾ ਸੀ।
ਇਹ ਵੀ ਪੜ੍ਹੋ:ਨਕਲੀ ਸ਼ਰਾਬ ਨਾਲ 24 ਘੰਟਿਆਂ 'ਚ 20 ਦੀ ਮੌਤ, ਕਈ ਹਸਪਤਾਲ 'ਚ ਭਰਤੀ