ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਤੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਰੂਹਰਸਹਾਏ 'ਚ ਚੋਣ ਰੈਲੀ ਕੀਤੀ। ਇਸ ਰੈਲੀ ਨੂੰ ਉਨ੍ਹਾਂ ਨਵਾਂ ਜੋਸ਼, ਨਵੀਂ ਸੋਚ ਨਾਂਅ ਦਿੱਤਾ ਗਿਆ ਸੀ। ਇਥੇ ਉਨ੍ਹਾਂ ਅਕਾਲੀ-ਬੀਜੇਪੀ ਦੀ ਸਾਬਕਾ ਸਰਕਾਰ ਦੇ ਤਾਂ ਸੋਹਲੇ ਗਾਏ ਹੀ ਪਰ ਨਾਲ ਹੀ ਮੌਜੂਦਾ ਕਾਂਗਰਸ ਸਰਕਾਰ ਨੂੰ ਚੰਗੀ ਤਰ੍ਹਾਂ ਰਗੜੇ ਲਾਏ।
ਮਜੀਠੀਆ ਨੇ ਜਾਖੜ ਨੂੰ ਲਲਕਾਰਿਆ, ਜੇ ਹਿੰਮਤ ਹੈ ਤਾਂ ਫ਼ਿਰੋਜ਼ਪੁਰ ਤੋਂ ਚੋਣ ਲੜਨ
ਬਿਕਰਮ ਸਿੰਘ ਮਜੀਠੀਆ ਨੇ ਗੁਰੂਹਰਸਹਾਏ 'ਚ ਚੋਣ ਰੈਲੀ ਕੀਤੀ। ਉਨ੍ਹਾਂ ਨੇ ਸੁਨੀਲ ਜਾਖੜ ਨੂੰ ਲਲਕਾਰਿਆ ਤੇ ਕਿਹਾ ਕਿ ਜੇ ਜਾਖੜ 'ਚ ਹਿੰਮਤ ਹੈ ਤਾਂ ਉਹ ਫ਼ਿਰੋਜ਼ਪੁਰ ਤੋਂ ਚੋਣ ਲੜ ਕੇ ਵਿਖਾਉਣ।
ਬਿਕਰਮ ਮਜੀਠੀਆ ਦੀ ਰੈਲੀ
ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਨਿਕਮੀ ਸਰਕਾਰ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਨੂੰ ਲਲਕਾਰਦੇ ਹੋਏ ਕਿਹਾ ਕਿ ਜੇ ਸੁਨੀਲ ਜਾਖੜ ਕਹਿੰਦੇ ਹਨ ਕਿ ਕਾਂਗਰਸ ਦੀ ਸਰਕਾਰ ਨੇ ਵਿਕਾਸ ਕਾਰਜ ਕੀਤੇ ਹਨ ਤਾਂ ਫਿਰ ਉਹ ਫ਼ਿਰੋਜ਼ਪੁਰ ਤੋਂ ਚੋਣ ਲੜ ਕੇ ਵਿਖਾਉਣ।
ਦੂਜੇ ਪਾਸੇ, ਇੱਕ ਖ਼ਾਸ ਗੱਲ ਇਹ ਸੀ ਕਿ ਕਹਿਣ ਨੂੰ ਤਾਂ ਇਹ ਅਕਾਲੀ-ਬੀਜੇਪੀ ਦੀ ਰੈਲੀ ਸੀ ਪਰ ਇਥੇ ਬੀਜੇਪੀ ਦਾ ਕੋਈ ਵੀ ਵਰਕਰ ਨਜ਼ਰ ਨਹੀਂ ਆਇਆ।